ਮੈਕਸੀਕੋ ਦੀਆਂ ਸੜਕਾਂ ‘ਤੇ ਖ਼ੂਨ-ਖ਼ਰਾਬੇ ਦੀਆਂ ਖਬਰਾਂ ਅਕਸਰ ਵੇਖਣ ਨੂੰ ਮਿਲਦੀਆਂ ਨੇ, ਕਾਰਨ ਹੈ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਵਿਚਕਾਰ ਗੈਂਗਵਾਰ ਦਾ ਚੱਲਣਾ।
ਹਰ ਸਾਲ 10 ਹਜ਼ਾਰ ਤੋਂ ਵੱਧ ਲੋਕ ਇਸ ਗੈਂਗਵਾਰ ‘ਚ ਮਰਦੇ ਹਨ. ਪਰ ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਆਮ ਨਾਗਰਿਕ ਹੁੰਦੇ ਨੇ।
ਹੁਣ ਨਾਗਰਿਕਾਂ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਆਪਣੀ ਸੁਰੱਖਿਆ ਲਈ ਹਥਿਆਰ ਚੁੱਕੇ ਹਨ।ਮੈਕਸੀਕੋ ਦੇ ਚਿਆਪਾਸ ਸੂਬੇ ‘ਚ ਕਈ ਛੋਟੇ ਸਮੂਹ ਇਕੱਠੇ ਹੋਏ ਅਤੇ ਡਰੱਗ ਮਾਫੀਆ ਵਿਰੁੱਧ ਹਥਿਆਰਾਂ ਨਾਲ ਤਾਕਤ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਕਰਨ ਵਿੱਚ ਅਸਮਰਥ ਹੈ। ਇਸ ਲਈ ਸਾਨੂੰ ਹਥਿਆਰ ਚੁੱਕਣੇ ਪੈਣਗੇ ਤਾਂ ਜੋ ਸਮਾਜ ਵਿਰੋਧੀ ਤਾਕਤਾਂ ਨੂੰ ਖ਼ਤਮ ਕੀਤਾ ਜਾ ਸਕੇ।
ਦੱਸ ਦੇਈਏ ਕਿ ਮੈਕਸੀਕੋ ਵਿਚ ਨਸ਼ਿਆਂ ਦਾ ਸਾਲਾਨਾ ਕਾਰੋਬਾਰ ਲਗਭਗ 3 ਲੱਖ 50 ਹਜ਼ਾਰ ਕਰੋੜ ਰੁਪਏ ਦਾ ਹੈ।
ਅਮਰੀਕਾ ਵਿਚ ਆਉਣ ਵਾਲੇ ਡਰੱਗਜ਼ ਦਾ 70% ਕੰਟਰੋਲ ਮੈਕਸਿਕੋ ਵਿੱਚ ਹੈ। ਮੈਕਸੀਕੋ ਤੋਂ ਹੋਏ ਡਰੱਗ ਸਪਲਾਈ ਕਰਕੇ ਹਰ ਸਾਲ ਅਮਰੀਕਾ ਵਿਚ 70,000 ਲੋਕਾਂ ਦੀ ਮੌਤ ਹੁੰਦੀ ਹੈ।