ਪੇਗਾਸਸ ਮਾਮਲੇ ‘ਚ ਕਈਆਂ ਦੇ ਨਾਂਅ ਆਉਣ ਤੋਂ ਬਾਅਦ ਜਾਂਚ ਕਰਵਾਉਣ ਦੀਆਂ ਤਿਆਰੀਆਂ ਕੱਸੀਆਂ ਜਾ ਰਹੀਆਂ ਨੇ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਨੇ ਪਹਿਲ ਦੇ ਅਧਾਰ ‘ਤੇ ਪੇਗਾਸਸ ਮਾਮਲੇ ‘ਚ ਜਾਂਚ ਦੇ ਹੁਕਮ ਦੇ ਦਿੱਤੇ ਨੇ।
ਅਸਲ ‘ਚ ਮੈਂਕਰੋ ਜਿਨਾਂ ਦੀ ਜਾਸੂਸੀ ਹੋਈ ਉਨ੍ਹਾਂ ‘ਚ ਫਰਾਂਸ ਦੇ ਰਾਸ਼ਟਰਪਤੀ ਦਾ ਨਾਂਅ ਵੀ ਆਉਂਦੈ ਜਿਸ ਕਰਕੇ ਉਨ੍ਹਾਂ ਨਿਰਪੱਖ ਜਾਂ ਦੇ ਹੁਕਮ ਦਿੱਤੇ।
ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਸ ਮਾਮਲੇ ‘ਚ ਵਿਸਥਾਰ ‘ਚ ਜਾਂਚ ਦੀ ਗੱਲ ਕਹੀ ਤਾਂ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।