ਵਿਸ਼ਵ ਦੇ ਕਈ ਦੇਸ਼ ਅਜੇ ਵੀ ਕਰੋਨਾ ਦੀ ਮਾਰ ਹੇਠ ਨੇ।ਯੂਰਪ ਦੇ ਕਈ ਦੇਸ਼ਾਂ ‘ਚ ਕਰੋਨਾ ਦੇ ਕੇਸ ਲਗਾਤਾਰ ਵਧਣ ਕਰਕੇ ਚਿੰਤਾ ਵੀ ਵਧਦੀ ਦਿਖਾਈ ਦੇ ਰਹੀ ਹੈ।

ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਕਮੀ ਆਈ।ਇਹ ਕਮੀ ਤੇਜ਼ੀ ਨਾਲ ਲੱਗ ਰਹੀ ਵੈਕਸੀਨ ਕਾਰਨ ਹੈ, ਪਰ ਅਜੇ ਵੀ ਡੈਲਟਾ ਵੇਰੀਐਂਟ ਤੋਂ ਸਾਵਧਾਨ ਰਹਿਣ ਚਾਹੀਦਾ।

ਦੇਸ਼ ’ਚ ਹੋਣ ਵਾਲੀਆਂ ਮੌਤਾਂ ਤੇ ਹਸਪਤਾਲ ’ਚ ਦਾਖ਼ਲ ਹੋਣ ਵਾਲੇ ਉਹੀ ਹਨ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ।

ਦੂਸਰੇ ਪਾਸੇ ਜੇਕਰ ਸਰਗਰਮ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ’ਚ ਕਰੋਨਾ ਦੇ ਸਰਗਰਮ ਮਾਮਲੇ ਦੁਨੀਆ ’ਚ ਰਿਕਾਰਡ ਪੱਧਰ ’ਤੇ ਹਨ।ਸਰਗਰਮ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ।

ਦਰਅਸਲ ਅਮਰੀਕਾ ’ਚ ਕੋਰੋਨਾ ਦੇ ਰੋਜ਼ਾਨਾ ਮਾਮਲੇ ਫਿਰ ਵਧਣ ਲੱਗੇ ਹਨ। ਪਿਛਲੇ 24 ਘੰਟਿਆਂ ਦੌਰਾਨ ਇੱਥੇ 24 ਹਜ਼ਾਰ ਤੋਂ ਵੱਧ ਸਰਗਰਮ ਨਵੇਂ ਮਾਮਲੇ ਸਾਹਮਣੇ ਆਏ ਹਨ।

ਹਾਲਾਕਿ ਸਰਕਾਰ ਨੇ ਵੈਕਸੀਨ ਲਗਾਉਣ ਦੀ ਪ੍ਰਕਿਿਰਆ ‘ਚ ਤੇਜ਼ੀ ਲਿਆਂਦੀ ਹੈ, ਬਾਇਡਨ ਪ੍ਰਸ਼ਾਸਨ ਵੀ ਲਗਾਤਾਰ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕਰ ਰਿਹਾ ਹੈ।

Spread the love