ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਚਰਚਾ ‘ਚ ਨੇ।

ਡੋਨਲਡ ਟਰੰਪ ਦੀਆਂ ਮੁਸੀਬਤਾਂ ਵਧਣ ਦੇ ਨਾਲ ਹੀ ਉਨ੍ਹਾਂ ਦੇ ਕਰੀਬੀਆਂ ਦੇ ਵੀ ਕਈ ਮਾਮਲੇ ਖੁੱਲ੍ਹ ਰਹੇ ਹਨ ਜਿਸ ਨੂੰ ਲੈ ਕੇ ਸਰਕਾਰ ਹੋਰ ਸਖ਼ਤੀ ਕਰ ਸਕਦੀ ਹੈ।

ਹੁਣ ਟਰੰਪ ਦੇ ਪ੍ਰਮੁੱਖ ਸਹਿਯੋਗੀ ਥਾਮਸ ਜੇ ਬਰਾਕ ‘ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਨੇ, ਥਾਮਸ ਦੀ ਮੰਗਲਵਾਰ ਨੂੰ ਗਿ੍ਫ਼ਤਾਰੀ ਹੋਈ ਜਿਸਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ।

ਬਰਾਕ ‘ਤੇ ਦੋਸ਼ ਲੱਗੇ ਨੇ ਕਿ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਲਈ ਲਾਬਿੰਗ ਕੀਤੀ। ਇਸ ਲਈ ਅਮਰੀਕੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਇਹ ਕਾਰਵਾਈ ਕੀਤੀ ਗਈ।

ਦੋਸ਼ ਇਹ ਵੀ ਲੱਗ ਰਹੇ ਨੇ ਕਿ ਉਨਾਂ ਯੂਏਈ ਦਾ ਏਜੰਟ ਬਣ ਕੇ ਕੰਮ ਕੀਤਾ।ਕੈਲੀਫੋਰਨੀਆ ਦੇ ਰਹਿਣ ਵਾਲੇ ਬਰਾਕ ਉਨ੍ਹਾਂ ਤਿੰਨਾਂ ਲੋਕਾਂ ‘ਚ ਸ਼ਾਮਲ ਹੈ, ਜਿਨ੍ਹਾਂ ‘ਤੇ ਬਰੁਕਲਿਨ, ਨਿਊਯਾਰਕ ਦੀ ਸੰਘੀ ਅਦਾਲਤ ‘ਚ ਯੂਏਈ ਦੇ ਹਿੱਤਾਂ ਲਈ ਇਕ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਕੇਸ ਚਲਾਇਆ ਜਾ ਰਿਹਾ ਹੈ। ਇਸੇ ਸਬੰਧ ‘ਚ ਉਨ੍ਹਾਂ ਦੀ ਗਿ੍ਫ਼ਤਾਰੀ ਹੋਈ ਹੈ। ਇਹ ਮਾਮਲੇ 2016 ਤੋਂ ਬਾਅਦ ਦੇ ਹਨ, ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਸਨ। ਟਰੰਪ ਦੇ ਸੰਯੁਕਤ ਅਰਬ ਅਮੀਰਾਤ ਨਾਲ ਬਹੁਤ ਹੀ ਮਿੱਠੇ ਸਬੰਧ ਮੰਨੇ ਜਾ ਰਹੇ ਹਨ।

Spread the love