ਪਾਕਿਸਤਾਨ ਵਿਚ ਇਕ ਬੱਸ ‘ਚ ਹੋਏ ਹਮਲੇ ਵਿਚ ਆਪਣੇ ਨੌਂ ਇੰਜੀਨੀਅਰਾਂ ਦੀ ਮੌਤ ਤੋਂ ਖਫ਼ਾ ਚੀਨ ਨੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਰਾਜੈਕਟ ਸਬੰਧੀ ਉੱਚ ਪੱਧਰੀ ਸੰਯੁਕਤ ਤਾਲਮੇਲ ਕਮੇਟੀ ਦੀ 10ਵੀਂ ਮੀਟਿੰਗ ਮੁਲਤਵੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਉਸ ਨੇ ਅਰਬਾਂ ਡਾਲਰ ਦਾ ਦਾਸੂ ਜਲ ਬਿਜਲੀ ਪ੍ਰੋਜੈਕਟ ਵੀ ਰੋਕ ਦਿੱਤਾ।

ਦੱਸਿਆ ਜਾ ਰਿਹਾ ਕਿ ਕੋਸ਼ਿਸਤਾਨ ਜ਼ਿਲ੍ਹੇ ਵਿਚ ਚੀਨ ਦੀ ਅਗਵਾਈ ‘ਚ ਦਾਸੂ ਜਲ ਬਿਜਲੀ ਪ੍ਰਰਾਜੈਕਟ ਦੇ ਨਿਰਮਾਣ ਦੌਰਾਨ ਹੋਏ ਇਸ ਮਾਮਲੇ ਵਿਚ ਨੌਂ ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਬੱਸ ਵਿਚ ਤਕਨੀਕੀ ਨੁਕਸ ਕਾਰਨ ਹੋਇਆ ਹਾਦਸਾ ਦੱਸਿਆ ।

ਇਸ ਬਿਆਨ ‘ਤੇ ਚੀਨ ਨੇ ਤਿੱਖੀ ਪ੍ਰਤੀਕਿਿਰਆ ਪ੍ਰਗਟ ਕੀਤੀ ਸੀ ਅਤੇ ਧਮਾਕੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।

ਪਾਕਿਸਤਾਨੀ ਅਧਿਕਾਰੀਆਂ ਨੂੰ ਬਾਅਦ ਵਿਚ ਘਟਨਾ ਸਥਾਨ ‘ਤੇ ਵਿਸਫੋਟਕਾਂ ਦੇ ਸੁਰਾਗ ਮਿਲੇ ਸਨ। ਮਾਮਲੇ ਦੀ ਜਾਂਚ ਲਈ 15 ਚੀਨੀ ਜਾਂਚਕਰਤਾਵਾਂ ਦੀ ਟੀਮ ਵੀ ਪਾਕਿਸਤਾਨੀ ਪਹੁੰਚੀ ਸੀ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਪਾਕਿਸਤਾਨ ਵਿਚ ਚੀਨੀ ਹਿੱਤਾਂ ਨੂੰ ਵੱਡਾ ਝਟਕਾ ਹੈ।ਹੁਣ ਜਿਸ ਤੋਂ ਬਾਅਦ ਚੀਨ ਨੇ ਕਈ ਪ੍ਰੋਜੈਕਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ । ਮਾਹਰ ਮੰਨਦੇ ਨੇ ਕਿ ਇਸ ਦਾ ਪਾਕਿਸਤਾਨ ਦੀ ਅਰਥਵਿਵਸਥਾ ‘ਤੇ ਅਸਰ ਪੈ ਸਕਦੈ।

Spread the love