ਅਮਰੀਕੀ ਫੌਜ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਤਾਲਿਬਾਨ ਦਾ ਦਬਦਬਾ ਵਧਦਾ ਜਾ ਰਿਹਾ ਹੈ।

ਦੇਸ਼ ਦੇ ਕਈ ਸ਼ਹਿਰਾਂ ‘ਚ ਤਾਲਿਬਾਨ ਨੇ ਕਬਜਾ ਕਰਕੇ ਨਵੇਂ ਐਲਾਨ ਕੀਤੇ ਹਨ। ਉਧਰ ਅਫ਼ਗਾਨਿਸਤਾਨ ਫੌਜ ਤਾਲਿਬਾਨ ਦਾ ਕਬਜਾ ਰੋਕਣ ਲਈ ਯਤਨ ਕਰ ਰਹੀ ਹੈ।

ਅਫਗਾਨਿਸਤਾਨ ਨੇ ਤਾਲਿਬਾਨ ‘ਤੇ ਵੱਡੀ ਏਅਰਸਟ੍ਰਾਈਕ ਕੀਤੀ ਹੈ।ਦੋ ਸੂਬਿਆਂ ‘ਚ ਅਫ਼ਗਾਨ ਹਵਾਈ ਫੌਜ ਦੇ ਹਮਲਿਆਂ ‘ਚ 30 ਤੋਂ ਜ਼ਿਆਦਾ ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 17 ਜ਼ਖ਼ਮੀ ਹੋ ਗਏ ਹਨ।

ਦੇਸ਼ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।ਤਾਲਿਬਾਨ ਦਾ ਤੇਜ਼ੀ ਨਾਲ ਅਫਗਾਨਿਸਤਾਨ ‘ਤੇ ਕੰਟਰੋਲ ਵਧਦਾ ਜਾ ਰਿਹਾ ਹੈ।

ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਨੇ ਕਿਹਾ ਕਿ ਤਾਲਿਬਾਨ, ਹੁਣ ਅਫਗਾਨਿਸਤਾਨ ਦੇ 419 ਜਿਲਿ੍ਆਂ ਦੇ ਕੇਂਦਰਾਂ ‘ਚੋਂ ਅੱਧੇ ਤੋਂ ਜ਼ਿਆਦਾ ਕੰਟਰੋਲ ਕਰ ਲਿਆ ਹੈ।

Spread the love