ਭਾਰਤ ਨੇ ਟੋਕੀਓ ਓਲੰਪਿਕ ਦੀ ਤੀਰਅੰਦਾਜ਼ੀ ਟੀਮ ਮੁਕਾਬਲੇ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ।
ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਚੀਨ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫ਼ਾਈਨਲ ’ਚ ਪਹੁੰਚੇ ਨੇ।
ਪਹਿਲਾ ਸੈੱਟ ਇਕ ਅੰਕ ਨਾਲ ਗੁਆਉਣ ਦੇ ਬਾਅਦ ਭਾਰਤੀ ਟੀਮ 1-3 ਨਾਲ ਪੱਛੜ ਰਹੀ ਸੀ ਤੇ ਉਸ ਨੂੰ ਹਰ ਹਾਲਤ ’ਚ ਤੀਜਾ ਸੈੱਟ ਜਿੱਤਣਾ ਸੀ।
ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਜਾਧਵ ਤੇ ਦੀਪਿਕਾ ਨੇ ਕੋਈ ਗ਼ਲਤੀ ਨਹੀਂ ਕੀਤੀ।
ਉਨ੍ਹਾਂ ਨੇ ਲਿਨ ਚਿਯਾ ਐੱਨ ਤੇ ਤਾਂਗ ਚਿਨ ਯੁਨ ਦੇ ਖ਼ਿਲਾਫ਼ ਇਹ ਮੁਕਾਬਲਾ 5-3 ਨਾਲ ਜਿੱਤਿਆ।
ਹੁਣ ਉਨ੍ਹਾਂ ਦਾ ਸਾਹਮਣਾ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।
ਮਿਕਸਡ ਡਬਲਜ਼ ਤੀਰਅੰਦਾਜ਼ੀ ਮੁਕਾਬਲਾ ਪਹਿਲੀ ਵਾਰ ਓਲੰਪਿਕ ’ਚ ਖੇਡਿਆ ਜਾ ਰਿਹਾ ਹੈ।