ਯੂਕੇ ‘ਚ ਵਧ ਰਹੇ ਕਰੋਨਾ ਦੇ ਕੇਸਾਂ ਨੇ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ।

ਵਿਗਿਆਨੀਆਂ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਤਾਲਾਬੰਦੀ ਖੋਲ੍ਹਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।ਮਾਹਰਾਂ ਦਾ ਕਹਿਣਾ ਕਿ ਮਾਸਕ ਅਤੇ ਹੋਰ ਕੋਰੋਨਾ ਪਾਬੰਦੀਆਂ ਨੂੰ ਵੀ ਲਾਜ਼ਮੀ ਬਣਾਉਣਾ ਪਏਗਾ।

ਪਿਛਲੇ 7 ਦਿਨਾਂ ‘ਚ, ਬ੍ਰਿਟੇਨ ‘ਚ 41% ਅਤੇ ਅਮਰੀਕਾ ‘ਚ 52% ਕੋਰੋਨਾ ਮਰੀਜ਼ ਵਧੇ ਹਨ। ਇਸੇ ਤਰ੍ਹਾਂ ਫਰਾਂਸ ‘ਚ 129% ਅਤੇ ਇੰਡੋਨੇਸ਼ੀਆ ‘ਚ 24% ਮਰੀਜ਼ ਵਧੇ ਹਨ।

ਕੋਰੋਨਾ ਦੇ ਮਰੀਜ਼ਾਂ ‘ਚ ਇਟਲੀ ‘ਚ 7 ਦਿਨਾਂ ‘ਚ 19,390 (116%) ਅਤੇ ਜਰਮਨੀ ‘ਚ 9,541 (66%) ਦਾ ਵਾਧਾ ਹੋਇਆ ਹੈ। ਇਜ਼ਰਾਈਲ ‘ਚ ਵਾਧੇ ਦਾ ਇਹ ਅੰਕੜਾ 6,909 ਰਿਹਾ ਹੈ।

ਯੂ.ਕੇ. 19 ਜੁਲਾਈ ਤੋਂ ਪੂਰੀ ਤਰ੍ਹਾਂ ਖੁੱਲ੍ਹ ਗਿਆ ਸੀ।ਐਮਰਜੈਂਸੀਜ਼ ਲਈ ਵਿਿਗਆਨਕ ਸਲਾਹਕਾਰ ਸਮੂਹ ਨੇ ਕਿਹਾ ਹੈ ਕਿ 8 ਤੋਂ 14 ਜੁਲਾਈ ਦੇ ਦਰਮਿਆਨ ਹਸਪਤਾਲਾਂ ‘ਚ ਦਾਖਲ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ‘ਚ 38.4% ਦਾ ਵਾਧਾ ਹੋਇਆ ਹੈ।

Spread the love