ਉੱਤਰੀ ਕੈਲੀਫੋਰਨੀਆ ਅੱਗ ਦੀਆਂ ਲਪਟਾਂ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲੈ ਕੇ ਜਾ ਰਹੀ ਹੈ।
ਜੰਗਲਾਂ ਵਿਚ ਲੱਗੀ ਸੂਬੇ ਦੀ ਸਭ ਤੋਂ ਭਿਆਨਕ ਅੱਗ ਤੇਜ਼ ਹੋ ਰਹੀ ਹੈ ਜਿਸ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 14 ਜੁਲਾਈ ਤੋਂ ਸ਼ੁਰੂ ਹੋਈ ‘ਡਿਕਸੀ’ ਅੱਗ ਪਹਿਲਾਂ ਹੀ ਦਰਜਨਾਂ ਘਰਾਂ ਤੇ ਹੋਰ ਢਾਂਚਿਆਂ ਨੂੰ ਉਸ ਵੇਲੇ ਸਾੜ ਕੇ ਸੁਆਹ ਕਰ ਚੁੱਕੀ ਸੀ ਜਦੋਂ ਇਹ ਛੋਟੇ ਨਗਰ ‘ਇੰਡੀਅਨ ਫਾਲਸ’ ’ਚੋਂ ਹੋ ਕੇ ਲੰਘੀ ਸੀ।
ਇਹ ਅੱਗ ਅਜਿਹੇ ਦੂਰ-ਦੁਰਾਡੇ ਦੇ ਇਲਾਕੇ ਵਿਚ ਭੜਕ ਰਹੀ ਸੀ ਜਿੱਥੇ ਪਹੁੰਚਣਾ ਬਹੁਤ ਔਖਾ ਸੀ। ਇਸ ਦੇ ਪੂਰਬ ਵੱਲ ਵਧਣ ਦੇ ਨਾਲ ਹੀ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਉੱਥੇ ਪਹੁੰਚਣ ਦੀ ਕੋਸ਼ਿਸ਼ ਵਿਚ ਰੁਕਾਵਟ ਆਉਣ ਲੱਗੀ।
ਇਸ ਤੋਂ ਪਹਿਲ਼ਾਂ ਲਗਾਤਾਰ ਵਧ ਰਹੀ ਜੰਗਲੀ ਅੱਗ ਨੂੰ ਦੇਖਦੇ ਬ੍ਰਿਿਟਸ਼ ਕੋਲੰਬੀਆ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ‘ਐਮਰਜੈਂਸੀ ਵਾਲੇ ਹਾਲਾਤਾਂ’ ਦਾ ਐਲਾਨ ਕੀਤਾ ਸੀ।
ਜਨਤਕ ਸੁਰੱਖਿਆ ਮੰਤਰੀ ਅਤੇ ਅਟਾਰਨੀ ਜਨਰਲ ਮਾਈਕ ਫਾਰਨਵਰਥ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਐਮਰਜੈਂਸੀ ਪੂਰੇ ਸੂਬੇ ਵਿਚ ਲਾਗੂ ਹੋ ਗਈ ਹੈ ਜੋ ਕਿ ਅਗਲੇ 14 ਦਿਨ ਤਕ ਜਾਰੀ ਰਹੇਗੀ ਅਤੇ ਲੋੜ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।
ਦੱਸ ਦੇਈਏ ਕਿ ਅੱਗ ਕਾਰਨ ਹਜਾਰਾਂ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ।
ਨਿਊ ਬਰਾਊਂਸਵਿਕ ਅਤੇ ਕਿਊਬਿਕ ਤੋਂ ਆਏ ਹੋਏ ਹਜ਼ਾਰਾਂ ਫਾਇਰਫਾਈਟਰ ਦਿਨ ਰਾਤ ਮਿਹਨਤ ਕਰ ਰਹੇ ਹਨ ਜਦਕਿ ਮੈਕਸੀਕੋ ਤੋਂ ਵੀ 100 ਫਾਇਰ ਫਾਇਟਰਾਂ ਦੀ ਇਕ ਟੀਮ ਇਸ ਹਫਤੇ ਅੰਦਰ ਮਦਦ ਲਈ ਪਹੁੰਚ ਜਾਵੇਗੀ।
ਸੂਬਾ ਸਰਕਾਰ ਨੇ ਨਾਜੁਕ ਹਾਲਾਤਾਂ ਨਾਲ ਨਜਿੱਠਣ ਲਈ ਹਿਦਾਇਤਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ।