ਆਸਟ੍ਰੇਲੀਆ ‘ਚ ਕਰੋਨਾ ਦੇ ਕੇਸ ਇੱਕ ਵਾਰ ਫਿਰ ਵਧਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਸਰਕਾਰ ਸਖ਼ਤ ਪਾਬੰਦੀਆਂ ਲਗਾਉਣ ਦੀ ਤਿਆਰੀ ‘ਚ ਹੈ।

24 ਘੰਟਿਆਂ ਦੌਰਾਨ ਕਈ ਸੂਬਿਆਂ ‘ਚ ਕਰੋਨਾ ਦੇ ਕੇਸ ਵਧਣ ਕਰਕੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਨੇ।

ਇਸ ਤੋਂ ਇਲਾਵਾ ਗ੍ਰੇਟਰ ਸਿਡਨੀ ਅਤੇ ਆਲੇ-ਦੁਆਲੇ ਦੇ ਖੇਤਰ ਘੱਟੋ ਘੱਟ 30 ਜੁਲਾਈ ਤੱਕ ਤਾਲਾਬੰਦੀ ਵਿੱਚ ਰਹਿਣਗੇ ਕਿਉਂਕਿ ਸਿਹਤ ਅਧਿਕਾਰੀ ਡੈਲਟਾ ਦੇ ਤਣਾਅ ਦੇ ਪ੍ਰਕੋਪ ਨੂੰ ਰੋਕਣ ਦੀ ਲੜਾਈ ਲੜ ਰਹੇ।

ਦੂਸਰੇ ਪਾਸੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਲੋਕਾਂ ਤੋਂ ਮੁਆਫੀ ਮੰਗੀ ਹੈ, ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਟੀਕਾਕਰਨ ਦੀ ਹੌਲੀ ਗਤੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਆਸਟ੍ਰੇਲੀਆ ਵਿਚ ਪਿਛਲੇ 9 ਹਫ਼ਤਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਏ।

ਮੀਡੀਆ ਨਾਲ ਗੱਲ ਕਰਦਿਆਂ ਮੌਰੀਸਨ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਅਸੀਂ ਇਸ ਸਾਲ ਦੀ ਸ਼ੁਰੂਆਤ ਵਿਚ ਆਸ ਦੇ ਮੁਕਾਬਲੇ ਕੰਮ ਕਰ ਨਹੀਂ ਕਰ ਸਕੇ, ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਟੀਕਾਕਰਨ ਪ੍ਰੋਗਰਾਮ ਦੀ ਜ਼ਿੰਮੇਵਾਰੀ ਲੈਂਦੇ ਹਨ ਪਰ ਫਿਰ ਵੀ ਕਈ ਚੁਣੌਤੀਆਂ ਹਨ ਜਿਨਾਂ ਨੂੰ ਮਿਲ ਕੇ ਪੂਰਾ ਕਰਨਾ ਹੈ ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਅੰਦਰ ਇਨਫੈਕਸ਼ਨ ਦਰ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਸਿਡਨੀ ਵਿਚ 30 ਜੁਲਾਈ ਤੱਕ ਤਾਲਾਬੰਦੀ ਲਾਗੂ ਰਹੇਗੀ।

Spread the love