ਪੇਗਾਸਸ ਜਾਸੂਸੀ ਮਾਮਲੇ ‘ਚ ਫਰਾਂਸ ਨੇ ਜਾਂਚ ਦੇ ਹੁਕਮ ਦਿੱਤੇ ਹੋਏ ਨੇ ਜਿਸ ਤੋਂ ਬਾਅਦ ਦੁਨੀਆਂ ਦੀ ਰਾਜਨੀਤੀ ‘ਚ ਹੜਕੰਪ ਮਚਿਆ ਹੋਇਆ ਹੈ।

ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਮੋਰੱਕੋ ਦੀਆਂ ਸੁਰੱਖਿਆ ਫੋਰਸਾਂ ਵਲੋਂ ਪੇਗਾਸਸ ਸਪਾਈਵੇਅਰ ਰਾਹੀਂ ਉਨ੍ਹਾਂ ਦੇ ਮੋਬਾਇਲ ਫੋਨ ਦੀ ਜਾਸੂਸੀ ਕਰਨ ਦੀਆਂ ਖਬਰਾਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਗੱਲ ਕੀਤੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਸ਼ ਉਸ ਸਮੇਂ ਨਾਲ ਸਬੰਧਤ ਹੈ, ਜਦੋਂ ਉਨ੍ਹਾਂ ਨੇ ਅਹੁਦਾ ਨਹੀਂ ਸੰਭਾਲਿਆ ਸੀ, ਪਰ ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ’ਚ ਜ਼ਰੂਰੀ ਸਿੱਟੇ ਤਕ ਪਹੁੰਚਿਆ ਜਾਵੇਗਾ ਤੇ ‘ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

ਦੱਸ ਦੇਈਏ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਨੇ ਪਹਿਲ ਦੇ ਅਧਾਰ ‘ਤੇ ਪੇਗਾਸਸ ਮਾਮਲੇ ‘ਚ ਜਾਂਚ ਦੇ ਹੁਕਮ ਦੇ ਦਿੱਤੇ ਸਨ।

ਅਸਲ ‘ਚ ਮੈਂਕਰੋ ਜਿਨਾਂ ਦੀ ਜਾਸੂਸੀ ਹੋਈ ਉਨ੍ਹਾਂ ‘ਚ ਫਰਾਂਸ ਦੇ ਰਾਸ਼ਟਰਪਤੀ ਦਾ ਨਾਂਅ ਵੀ ਆਉਂਦੈ ਜਿਸ ਕਰਕੇ ਉਨ੍ਹਾਂ ਨਿਰਪੱਖ ਜਾਂਚ ਦੇ ਹੁਕਮ ਦਿੱਤੇ।

ਉਧਰ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਸ ਮਾਮਲੇ ‘ਚ ਵਿਸਥਾਰ ‘ਚ ਜਾਂਚ ਦੀ ਗੱਲ ਕਹੀ ਤਾਂ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

Spread the love