ਅਮਰੀਕਾ ਤੇ ਬ੍ਰਿਟੇਨ ਨਾਲ ਚਲ ਰਹੇ ਤਣਾਅ ‘ਚ ਰੂਸ ਦੇ ਰਾਸ਼ਟਰਪਤੀ ਵਾਲਿਦੀਮੀਰ ਪੁਤਿਨ ਦਾ ਬਿਆਨ ਸਾਹਮਣੇ ਆਇਆ।

ਸਖ਼ਤ ਚਿਤਾਵਨੀ ਦਿੰਦਿਆਂ ਪੁਤਿਨ ਨੇ ਕਿਹਾ ਕਿ ਦੇਸ਼ ਦੀ ਸਰੁੱਖਿਆ ਦੀ ਖਾਤਰ ਰੂਸ ਹਮਲਾ ਵੀ ਕਰ ਸਕਦਾ ਹੈ।

ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਪੁਤਿਨ ਦਾ ਇਹ ਬਿਆਨ ਕ੍ਰੀਮਿਆ ਨੂੰ ਲੈ ਕੇ ਅਮਰੀਕਾ ਤੇ ਬ੍ਰਿਟੇਨ ਨਾਲ ਚਲ ਰਹੇ ਤਣਾਅ ‘ਚ ਆਇਆ ਹੈ।

ਦਰਅਸਲ ਸਾਲ 2014 ‘ਚ ਰੂਸ ਨੇ ਕ੍ਰੀਮਿਆ ਨੂੰ ਯੂਕ੍ਰੇਨ ਤੋਂ ਜ਼ਬਰਦਸਤੀ ਵੱਖ ਕਰ ਦਿੱਤਾ ਸੀ ਪਰ ਹਾਲੇ ਵੀ ਜ਼ਿਆਦਾਤਰ ਦੁਨੀਆ ਕ੍ਰੀਮਿਆ ਨੂੰ ਯੂਕ੍ਰੇਨ ਦਾ ਹਿੱਸਾ ਮੰਨਦੀ ਹੈ।

Spread the love