5ਜੀ ਨੈੱਟਵਰਕ ਲਾਗੂ ਕਰਨ ਦੇ ਵਿਰੋਧ ‘ਚ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਪਾਈ ਪਟੀਸ਼ਨ ਵਾਪਸ ਲੈ ਲਈ ਹੈ।

ਜੂਹੀ ਚਾਵਲਾ ਇਸ ਮਾਮਲੇ ‘ਤੇ ਆਪਣਾ ਪੱਖ ਰੱਖ ਰਹੀ ਸੀ।ਇਸ ਸਿਲਸਿਲੇ ‘ਚ ਅਦਾਕਾਰਾ ਨੇ ਮਈ ਮਹੀਨੇ ਇਸ ਨਾਲ ਜੁੜੇ ਆਦੇਸ਼ ‘ਚ ਸੋਧ ਲਈ ਮੰਗ ਕਰਦੇ ਹੋਏ ਦਿੱਲੀ ਹਾਈਕੋਰਟ ‘ਚ ਆਪਣੀ ਇਕ ਪਟੀਸ਼ਨ ਦਾਖਲ ਕੀਤੀ ਸੀ ।

ਮਿਲੀ ਖ਼ਬਰ ਅਨੁਸਾਰ ਅਦਾਕਾਰ ਨੇ ਹੁਣ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।

ਜੂਹੀ ਚਾਵਲਾ ਨੇ 31 ਮਈ ਨੂੰ ਦਿੱਲੀ ਹਾਈਕੋਰਟ ਵੱਲ ਰੁਖ ਕਰਦਿਆਂ ਕਿਹਾ ਸੀ ਕਿ ਜਾਨਵਰਾਂ ਅਤੇ ਰੁੱਖਾਂ-ਪੌਦਿਆਂ, ਜੀਵਾਂ ‘ਤੇ ਰੇਡੀਏਸ਼ਨ ਦੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਮੁੱਦੇ ਉਠਾਏ ਸਨ ਪਰ ਹੁਣ ਚਾਵਲਾ ਨੇ ਪਟੀਸ਼ਨ ਵਾਪਸ ਲੈ ਲਈ ਹੈ।

Spread the love