ਜਪਾਨ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਨੇ ਅਹਿਮ ਫੈਸਲਾ ਲਿਆ।
ਸਰਕਾਰ ਨੇ ਦੇਸ਼ ‘ਚ 31 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।
ਇਸ ਤੋਂ ਪਹਿਲ਼ਾਂ ਟੋਕੀਓ ਅਤੇ ਓਕੀਨਾਵਾ ਵਿੱਚ ਪਹਿਲਾਂ ਹੀ ਐਮਰਜੈਂਸੀ ਲਾਗੂ ਹੈ ਜੋ 22 ਅਗਸਤ ਨੂੰ ਖਤਮ ਹੋਣੀ ਸੀ।
ਇਹ ਐਮਰਜੈਂਸੀ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ‘ਚ ਲਾਗੂ ਹੋਵੇਗੀ।
ਇਨ੍ਹਾਂ ਸੂਬਿਆਂ ਤੋਂ ਇਲਾਵਾ, ਹੋਕਾਇਡੋ, ਇਸ਼ੀਕਾਵਾ, ਕਿਓਟੋ, ਹਓਗੋ ਅਤੇ ਫੁਕੂਓਕਾ ‘ਚ ਵੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪਹਿਲ ਦੇ ਅਧਾਰ ‘ਤੇ ਲਾਗੂ ਹੋਣਗੇ।
ਇਸ ਸਮੇਂ, ਟੋਕੀਓ ਵਿੱਚ ਓਲੰਪਿਕਸ ਖੇਡਾਂ ਕਰਵਾਈਆਂ ਜਾ ਰਹੀਆਂ ਨੇ, ਜਿਸ ਵਿੱਚ ਦੁਨੀਆਂ ਭਰ ਦੇ ਹਜ਼ਾਰਾਂ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਦਾ ਕਹਿਣਾ ਕਿ ਸਰਕਾਰ ਨੇ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਦੇਸ਼ ‘ਚ ਕਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ 48 ਘੰਟਿਆਂ ‘ਚ 7000 ਤੋਂ ਵੱਧ ਕੇਸ ਆਉਣ ਕਰਕੇ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਨੇ।