ਆਸਟ੍ਰੇਲੀਆ ਦੇ ਨੈਸ਼ਨਲ ਆਰਟ ਮਿਊਜ਼ੀਅਮ ’ਚ ਰੱਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਦੀ ਵਾਪਸੀ ਹੋ ਰਹੀ ਹੈ।ਭਾਰਤ ਸਰਕਾਰ ਨੂੰ ਇਹ ਆਰਟਵਰਕ ਦਿੱਤੇ ਜਾਣਗੇ ਜਿਨ੍ਹਾਂ ਦੀ ਕੀਮਤ 30 ਲੱਖ ਡਾਲਰ ਹੈ।
ਨੈਸ਼ਨਲ ਆਰਟ ਮਿਊਜ਼ੀਅਮ ਵੱਲੋਂ ਦੱਸਿਆ ਗਿਆ ਕਿ ਇਹ ਸਾਰੀਆਂ ਕਲਾਕ੍ਰਿਤੀਆਂ ਚੋਰੀ ਦੇ ਬਾਅਦ ਤਸਕਰੀ ਦੇ ਜ਼ਰੀਏ ਇੱਥੇ ਪਹੁੰਚੀਆਂ ਹਨ।
ਇਨ੍ਹਾਂ ’ਚ ਪਿੱਤਲ ਤੇ ਪੱਥਰ ਦੀਆਂ ਮੂਰਤੀਆਂ ਤੋਂ ਇਲਾਵਾ ਪੇਂਟਿੰਗ ਤੇ ਕੁਝ ਤਸਵੀਰਾਂ ਸ਼ਾਮਲ ਹਨ।
1989 ਤੋਂ 2009 ਤੱਕ ਇਹ ਆਰਟਵਰਕ ਨੈਸ਼ਨਲ ਮਿਊਜ਼ੀਅਮ ਦੇ ਅਧਿਕਾਰ ਹੇਠ ਆ ਗਏ।
ਆਸਟ੍ਰੇਲੀਆ ’ਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ, ‘ਆਸਟ੍ਰੇਲੀਆ ਦੇ ਇਸ ਫੈਸਲੇ ਲਈ ਭਾਰਤ ਸਰਕਾਰ ਧੰਨਵਾਦੀ ਹੈ।’