ਤਾਲਿਬਾਨ ‘ਚ ਲੜਾਕੂਆਂ ਨੇ ਸੂਚਨਾ ਕੇਂਦਰ ਦੇ ਡਾਇਰੈਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਹਾਲ ਹੀ ਦੇ ਦਿਨਾਂ ’ਚ ਕਿਸੇ ਸਰਕਾਰੀ ਅਧਿਕਾਰੀ ਦੀ ਹੱਤਿਆ ਦਾ ਇਹ ਤਾਜ਼ਾ ਮਾਮਲਾ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਕੇਅਰਟੇਕਰ ਰੱਖਿਆ ਮੰਤਰੀ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ।
ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਦਾਵਾ ਖਾਨ ਮੈਨਾਪਾਲ ਨੂੰ ਮਾਰ ਦਿੱਤਾ, ਜੋ ਸਥਾਨਕ ਅਤੇ ਵਿਦੇਸ਼ੀ ਮੀਡੀਆ ਲਈ ਸਰਕਾਰ ਦੀ ਪ੍ਰੈੱਸ ਮੁਹਿੰਮ ਚਲਾਉਂਦਾ ਸੀ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਫੌਜ ਨੇ ਪਿਛਲੇ 24 ਘੰਟਿਆਂ ਵਿੱਚ ਨੰਗਰਹਾਰ, ਲਗਮਨ, ਗਜ਼ਨੀ, ਪਕਤਿਕਾ, ਕੰਧਾਰ, ਜਬੁਲ, ਹੇਰਾਤ, ਜੋਜ਼ਾਨ, ਸਮਗਨ, ਫਰਯਾਬ, ਸਰ-ਏ ਪੋਲ, ਹੇਲਮੰਡ, ਨਿਮਰੂਜ਼, ਕੁੰਦੁਜ਼ ਬਗਲਾਨ ਅਤੇ ਕਪਿਸਾ ਵਿੱਚ ਕਾਰਵਾਈਆਂ ਕੀਤੀਆਂ।
ਇਕ ਦਿਨ ਪਹਿਲਾਂ ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾ ਖਾਨ ਮੁਹੰਮਦੀ ਨੂੰ ਨਿਸ਼ਾਨਾ ਬਣਾਇਆ ਸੀ।
ਹਾਲਾਂਕਿ, ਮੰਤਰੀ ਇਸ ਹਮਲੇ ਤੋਂ ਵਾਲ -ਵਾਲ ਬਚ ਗਏ। ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਸੀ, ਪਰ ਰੱਖਿਆ ਮੰਤਰੀ ਉਸ ਸਮੇਂ ਘਰ ਵਿੱਚ ਨਹੀਂ ਸਨ।