ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਨੌਂ ਸਾਲ ਪਹਿਲਾਂ ਅਮਰੀਕਾ ਦੇ ਵਿਸਕੌਂਸਿਨ ਸੂਬੇ ਦੇ ਗੁਰਦੁਆਰੇ ’ਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਏਸ਼ਿਆਈ-ਅਮਰੀਕੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤੀ ਅਪਰਾਧ ਵਧੇ ਹਨ।

ਬਾਇਡਨ ਨੇ ਵਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਇਸ ਦਿਨ 2012 ਵਿਚ, ਮੈਂ ਇਕ ਸਿੱਖ ਮਿੱਤਰ ਨਾਲ ਸੀ, ਤੇ ਅਸੀਂ ਓਕ ਕ੍ਰੀਕ ਦੇ ਇਕ ਗੁਰਦੁਆਰੇ ਵਿਚ ਗੋਲੀਬਾਰੀ ਦੀ ਘਟਨਾ ਨਾਲ ਨਜਿੱਠ ਰਹੇ ਸੀ, ਕੱਟੜਤਾ ’ਚੋਂ ਉਪਜੀ ਇਸ ਨਫ਼ਰਤੀ ਕਾਰਵਾਈ ਨੇ ਸੱਤ ਲੋਕਾਂ ਦੀ ਜਾਨ ਲੈ ਲਈ।

ਉਨ੍ਹਾਂ ਅਹਿਦ ਕੀਤਾ ਕਿ ਉਹ ਭਾਈਚਾਰੇ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਸਮੱਸਿਆ ਦਾ ਟਾਕਰਾ ਕਰਨਗੇ।

ਜ਼ਿਕਰਯੋਗ ਹੈ ਕਿ 5 ਅਗਸਤ, 2012 ਨੂੰ ਇਕ ਗੋਰੇ ਕੱਟੜਵਾਦੀ ਨੇ ਓਕ ਕ੍ਰੀਕ ਗੁਰਦੁਆਰੇ ਵਿਚ ਗੋਲੀਬਾਰੀ ਕੀਤੀ ਸੀ ਤੇ ਸੱਤ ਜਣੇ ਮਾਰੇ ਗਏ ਸਨ।

ਵਾਈਟ ਹਾਊਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਕਰ ਕੇ ਕਈ ਮੁੱਦਿਆਂ ਉਤੇ ਗੱਲਬਾਤ ਕੀਤੀ।

Spread the love