ਪੰਜਾਬ ਦੀ ਚੀਫ ਸੈਕਟਰੀ ਵਿੰਨੀ ਮਹਾਜਨ ਵੱਲੋਂ ਅੱਜ ਲੁਧਿਆਣਾ ‘ਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਵਿੱਚ ਸਿਹਤ ਮਹਿਕਮੇ ਵੱਲੋਂ ਕਰੋਨਾ ਨੂੰ ਲੈ ਕੇ ਚੁੱਕੇ ਗਏ ਕਦਮਾਂ ਬਾਰੇ ਵਿਸਥਾਰ ‘ਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰੋਨਾ ਦੇ ਦੌਰਾਨ ਚੰਗਾ ਕੰਮ ਕੀਤਾ ਹੈ ਅਤੇ ਬਾਕੀ ਕਈ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ ਨਾ ਸਿਰਫ਼ ਕੇਸ ਘਟ ਰਹੇ ਸਗੋਂ ਆਕਸੀਜਨ ਦਾ ਵੀ ਉਨ੍ਹਾਂ ਨੇ ਵੱਧ ਤੋਂ ਵੱਧ ਪ੍ਰਬੰਧ ਕਰਵਾਇਆ ਤਾਂ ਜੋ ਕਿਸੇ ਮਰੀਜ਼ ਦੀ ਆਕਸੀਜਨ ਦੀ ਕਮੀ ਦੇ ਨਾਲ ਜਾਨ ਨਾ ਜਾ ਸਕੇ।

ਉਥੇ ਹੀ ਵਿੰਨੀ ਮਹਾਜਨ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਭਰਪੂਰ ਟੀਕਾਕਰਨ ਹੋਇਆ ਹੈ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ ਉਨ੍ਹਾਂ ਕਿਹਾ ਕਿ ਟੀਕਾਕਰਨ ਕਰੋਨਾ ਤੋਂ ਬਚਾਅ ਲਈ ਇਕ ਚੰਗਾ ਵਿਕਲਪ ਹੈ ਇਸ ਕਰ ਕੇ ਸਾਰਿਆਂ ਨੂੰ ਵੱਧ ਤੋਂ ਵੱਧ ਵੈਕਸੀਨ ਕਰਵਾਉਣੀ ਚਾਹੀਦੀ ਹੈ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਸੈਂਪਲਿੰਗ ਕਰਵਾਈ ਜਾ ਰਹੀ ਹੈ।

10 ਹਜ਼ਾਰ ਬੱਚਿਆਂ ਦੇ ਸੈਂਪਲ ਲਏ ਜਾਣਗੇ ਤਾਂ ਜੋ ਸਕੂਲਾਂ ਦੇ ਵਿੱਚ ਕਰੋਨਾ ਨੂੰ ਫੈਲਣ ਤੋਂ ਬਚਾਇਆ ਜਾ ਸਕੇ ਨਾਲ ਹੀ ਉਹਨੇ ਵੀ ਕਿਹਾ ਕਿ ਇਸ ਸੰਬੰਧੀ ਸਿਖਲਾਈ ਪੂਰੀ ਹੋ ਗਈ ਹੈ ਅਤੇ ਕਿੱਟਾਂ ਵੀ ਤਿਆਰ ਹਨ। ਵਿੰਨੀ ਮਹਾਜਨ ਨੇ ਕਿਹਾ ਹੈ ਕਿ ਮਾਰਚ ਵਿੱਚ ਹੀ ਪੰਜਾਬ ਅੰਦਰ ਯੂਕੇ ਸਟੋਨ ਆ ਗਿਆ ਸੀ ਇਸ ਕਰਕੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਸਾਰਿਆਂ ਨੁ ਵੈਕਸੀਨ ਲਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣਾ ਬਚਾਅ ਰੱਖਣ ਤਾਂ ਜੋ ਬਿਮਾਰੀ ਨਾਲ ਮਿਲ ਕੇ ਨਜਿੱਠਿਆ ਜਾ ਸਕੇ

Spread the love