ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ‘ਚ ਸਲੰਡਰ ਬਲਾਸਟ ਹੋਣ ਕਰਕੇ 9 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।

ਰਾਵਲਪਿੰਡੀ ਤੋਂ ਗੁੱਜਰਾਂਵਾਲਾ ਜਾ ਰਹੀ ਸਵਾਰੀਆਂ ਇਸ ਵੈਨ ਵਿੱਚ ਸਵਾਰ ਸਨ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਮਿੰਨੀ ਬੱਸ ਦੀ ਟੱਕਰ ਇਸ ਵੈਨ ਨਾਲ ਹੋਈ।

ਵੈਨ ਦੇ ਪਿੱਛੇ ਲੱਗਾ ਸਲੰਡਰ ਬਲਾਸਟ ਹੋ ਗਿਆ।ਹਾਦਸੇ ਵਿੱਚ 7 ਲੋਕ ਗੰਭੀਰ ਤੌਰ ‘ਤੇ ਜ਼ਖਮੀ ਵੀ ਹੋਏ ਜਿਨ੍ਹਾਂ ਨੂੰ ਸ਼ਹਿਰ ਦੇ ਡੀ ਐਚ ਕਿਉਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਬਾਅਦ ਵਿੱਚ ਲਾਹੌਰ ਰੈਫ਼ਰ ਕੀਤਾ ਗਿਆ।

ਉਧਰ ਦੂਸਰੇ ਪਾਸੇ, ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿੱਚ ਇੱਕ ਲਗਜ਼ਰੀ ਹੋਟਲ ਦੇ ਨੇੜੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਸ਼ਕਤੀਸ਼ਾਲੀ ਧਮਾਕਾ ਕੀਤਾ ਗਿਆ ਜਿਸ ‘ਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ ਅੱਠ ਲੋਕ ਜ਼ਖਮੀ ਹੋ ਗਏ।

Spread the love