ਅਮਰੀਕਾ ਤੇ ਚੀਨ ਦੇ ਤਣਾਅ ਦੇ ਮੱਧ ਅਮਰੀਕੀ ਜਲ ਸੈਨਾ ਦੁਨੀਆ ਦੇ ਸਭ ਤੋਂ ਆਧੁਨਿਕ ਏਅਰਕ੍ਰਾਫਟ ਕਰੀਅਰ ਯੂਐੱਸਐੱਸ ਗੋਲਡ ਦੇ ਕੋਲ ਤੀਜੀ ਵਾਰ ਵੱਡਾ ਧਮਾਕਾ ਕੀਤਾ ਹੈ।

ਇਹ ਧਮਾਕਾ ਏਨਾ ਜ਼ਬਰਦਸਤ ਸੀ ਕਿ ਸਮੁੰਦਰ ਦੇ ਆਲੇ-ਦੁਆਲੇ ਦਾ ਇਲਾਕਾ ਹਿੱਲ ਗਿਆ।

ਸਮੁੰਦਰ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੇਮਾਨੇ ’ਤੇ 3.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ।

ਇਹ ਧਮਾਕਾ ਅਮਰੀਕਾ ਦੇ ਸਮੁੰਦਰੀ ਜੰਗ ਦੀ ਤਿਆਰੀ ਦਾ ਇਕ ਪੇਸ਼ਕਾਰੀ ਹੈ। ਜਿਸ ਤਰ੍ਹਾਂ ਨਾਲ ਦੱਖਣੀ ਚੀਨ ਸਾਗਰ ਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਆਪਣੇ ਦਬਦਬੇ ਦਾ ਯਤਨ ਕਰ ਰਿਹਾ ਹੈ। ਕਾਲਾ ਸਾਗਰ ’ਚ ਰੂਸ ਤੋਂ ਚੁਣੌਤੀ ਮਿਲ ਰਹੀ ਹੈ।

ਅਮਰੀਕਾ ਦਾ ਇਹ ਕਦਮ ਸਿੱਧੇ ਜਾਂ ਅਸਿੱਧੇ ਚੀਨ ਤੇ ਰੂਸ ’ਤੇ ਸਮਾਨ ਰੂਪ ਨਾਲ ਦਬਾਅ ਬਣਾ ਰਿਹਾ ਹੈ। ਅਮਰੀਕੀ ਜਲ ਸੈਨਾ ਦੇ ਇਸ ਸ਼ਕਤੀ ਪ੍ਰਦਰਸ਼ਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਜੇ ਉਸ ਦੇ ਸਮੁੰਦਰੀ ਹਿੱਤਾਂ ’ਚ ਕਿੱਤੇ ਵੀ ਕੋਈ ਰੋੜਾ ਬਣਦਾ ਹੈ ਤਾਂ ਉਸ ਨੂੰ ਅਮਰੀਕਾ ਦੇ ਇਨ੍ਹਾਂ ਵੱਡੇ ਧਮਾਕਿਆਂ ਤੋਂ ਗੁਜਰਨਾ ਪਵੇਗਾ।

Spread the love