ਉੱਤਰੀ ਅਲਜੀਰੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਨਾਲ ਹੁਣ ਤੱਕ 65 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅੱਗ ਤੇਜ਼ ਰਫ਼ਤਾਰ ਨਾਲ ਸ਼ਹਿਰੀ ਖੇਤਰ ਵੱਲ ਵਧਦੀ ਜਾ ਰਹੀ ਹੈ।

ਜੇਕਰ ਇਹ ਅੱਗ ਰਿਹਾਇਸ਼ੀ ਇਲਾਕਿਆਂ ਵਿੱਚ ਪਹੁੰਚਦੀ ਹੈ ਤਾਂ ਨੁਕਸਾਨ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸਰਕਾਰ ਨੇ ਅੱਗ ’ਤੇ ਕਾਬੂ ਪਾਉਣ ਲਈ ਫੌਜ ਨੂੰ ਵੀ ਤਾਇਨਾਤ ਕੀਤਾ ਹੈ।

ਮ੍ਰਿਤਕਾਂ ਵਿੱਚ 28 ਫੌਜੀ ਵੀ ਸ਼ਾਮਲ ਹਨ।

ਇਹ ਅੱਗ ਕਬਾਇਲੀ ਇਲਾਕੇ ਦੇ ਪਹਾੜਾਂ ਵਿੱਚ ਲੱਗੀ ਹੈ।

ਅੱਗ ਕਾਰਨ 12 ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ।

Spread the love