ਤਾਲਿਬਾਨ ਨੇ ਅਮਰੀਕੀ ਫੌਜ ਦੀ ਵਾਪਸੀ ਦੌਰਾਨ ਗ਼ਜ਼ਨੀ ’ਤੇ ਵੀ ਕਬਜ਼ਾ ਕਰ ਲਿਆ ਹੈ।

ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਕੋਲ ਹੁਣ ਦੇਸ਼ ਵਿਚਲੇ ਸੂਬਿਆਂ ਦੀਆਂ 34 ਰਾਜਧਾਨੀਆਂ ਵਿਚੋਂ 10 ’ਤੇ ਕਬਜ਼ਾ ਹੋ ਗਿਆ ਹੈ।

ਸ ਤੋਂ ਪਹਿਲਾਂ ਤਾਲਿਬਾਨ ਨੇ ਹੇਲਮੰਦ ਸੂਬੇ ਦੀ ਰਾਜਧਾਨੀ ਦੇ ਖੇਤਰੀ ਪੁਲੀਸ ਹੈੱਡਕੁਆਰਟਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਰ ਦੂਸਰੇ ਪਾਸੇ ਅਮਰੀਕੀ ਖੁਫ਼ੀਆ ਵਿਭਾਗ ਨੇ ਕਿਹਾ ਕਿ ਤਾਲਿਬਾਨ ਦੇ ਲੜਾਕੂ ਅਗਲੇ 90 ਦਿਨਾਂ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਸਕਦੇ ਹਨ।

ਲਿਬਾਨ ਨੂੰ ਖਦੇੜਣ ਵਾਲੀਆਂ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਤੋਂ ਵਾਪਸੀ ਸ਼ੁਰੂ ਕਰ ਦਿੱਤੀ ਹੈ ਜਿਸ ਮਗਰੋਂ ਤਾਲਿਬਾਨ ਨੇ ਆਪਣੀਆਂ ਖਾੜਕੂ ਗਤੀਵਿਧੀਆਂ ਤੇਜ਼ ਕਰਦਿਆਂ ਅਫਗਾਨਿਸਤਾਨ ਦੇ 65 ਫੀਸਦ ਹਿੱਸੇ ’ਤੇ ਮੁੜ ਕਬਜ਼ਾ ਕਰ ਲਿਆ ਹੈ।

Spread the love