ਇੰਗਲੈਂਡ ਦੇ ਪਲਾਇਮਾਉਥ ਸ਼ਹਿਰ ਤੋਂ ਅੰਨੇਵਾਹ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ।

ਗੋਲੀਬਾਰੀ ਦੀ ਇਸ ਘਟਨਾ 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਯੂਕੇ ਦੇ ਸਿਹਤ ਵਿਭਾਗ ਨੇ ਦੱਖਣ ਪੱਛਮੀ ਇੰਗਲੈਂਡ ਦੇ ਪਲਾਇਮਾਉਥ ਵਿੱਚ ਜਾਣਕਾਰੀ ਦਿੰਦਿਆ ਛੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹਾਲਾਂਕਿ ਕਈ ਜਖਮੀ ਵੀ ਦੱਸੇ ਜਾ ਰਹੇ ਨੇ।

ਪੁਲਿਸ ਮੁਤਾਬਕ ਦੱਖਣ ਪੱਛਮੀ ਇੰਗਲੈਂਡ ਵਿੱਚ ਇੱਕ ਹਥਿਅਰਬੰਦ ਸ਼ਖਸ ਨੇ ਸ਼ਹਿਰ ‘ਚ ਅੰਨੇਵਾਹ ਫਾਇਰਿੰਗ ਸ਼ੁਰੂ ਕੀਤੀ।

ਹਾਲਾਂਕਿ ਸ਼ਹਿਰ ਦੀ ਰਿਹੈਸ਼ੀ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ ਬਾਅਦ ਪੁਲਿਸ ਨੇ ਮੋਰਚਾ ਸੰਭਾਲਿਆ ।

ਦੂਸਰੇ ਪਾਸੇ ਗੋਲੀਆਂ ਚਲਾਉਣ ਵਾਲੇ ਨੇ ਫਾਇੰਰਗ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਸਾਫ਼ ਨਹੀਂ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਹੈ?ਯੂਨਾਈਟਿਡ ਕਿੰਗਡਮ ਦੀ ਗ੍ਰਹਿ ਸਕੱਤਰ ਨੇ ਇਸ ਘਟਨਾ ‘ਤੇ ਦੁੱਖ ਜਾਹਰ ਕੀਤਾ।

Spread the love