ਖ਼ਬਰ ਰੂਸ ਤੋਂ ਹੈ ਜਿੱਥੇ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ।

ਰੂਸ ਦੇ ਪੂਰਬੀ ਇਲਾਕੇ ਕਾਮਚਟਕਾ ਦੀਪ ’ਤੇ ਇੱਕ ਜਵਾਲਾਮੁਖੀ ਨੇੜੇ ਝੀਲ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਬਚਾਅ ਦਲ ਵੱਲੋਂ ਹੈਲੀਕਾਪਟਰ ’ਚ ਸਵਾਰ ਅੱਠ ਜਣਿਆਂ ਦੀ ਝੀਲ ਵਿੱਚੋਂ ਭਾਲ ਦੀ ਕੀਤੀ ਜਾ ਰਹੀ ਹੈ।ਇਸ ਹਾਦਸੇ ‘ਚ 8 ਜਣਿਆਂ ਨੂੰ ਬਚਾ ਲੈਣ ਦੀ ਵੀ ਗੱਲ ਕਹੀ ਜਾ ਰਹੀ ਹੈ।

ਕਾਮਚਟਕਾ ਸਰਕਾਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਬਚੇ ਹੋਏ ਲੋਕਾਂ ਵਿੱਚੋਂ ਇੱਕ ਨੇ ਕਿਹਾ, ‘ਪਾਣੀ ਬੇਹੱਦ ਠੰਢਾ ਸੀ। ਕੋਹਰਾ ਘੱਟ ਸੀ,ਬਚਾਅ ਕਿਸ਼ਤੀਆਂ ਸਮੇਂ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਮੈਨੂੰ ਬਚਾਅ ਲਿਆ।’

ਰੂਸੀ ਮੀਡੀਆ ਦੀਆਂ ਖ਼ਬਰਾਂ ਵਿੱਚ ਹੈਲੀਕਾਪਟਰ ’ਚ ਸਵਾਰ ਸੈਲਾਨੀਆਂ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਹੈ, ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਾਸਕੋ ਅਤੇ ਸੇਂਟ ਪੀਟਰਜ਼ਬਰਗ ਤੋਂ ਸਨ।

Spread the love