ਅੰਮ੍ਰਿਤਸਰ ਦੇ ਰਣਜੀਤ ਐਵੇਨਿਊ (Ranjit Avenue, Amritsar ) ਇਲਾਕੇ ‘ਚ ਹੈਂਡ ਗ੍ਰਨੇਡ (Hand Grenade ) ਮਿਲਣ ਨਾਲ ਸਨਸਨੀ ਫੈਲ ਗਈ।
ਰਣਜੀਤ ਐਵੇਨਿਊ ਸਥਿਤ ਇਕ ਘਰ ਦੇ ਬਾਹਰ ਇਹ ਹੈਂਡ ਗ੍ਰਨੇਡ ਮਿਲਿਆ ਹੈ।
ਜਿੱਥੇ ਇਹ ਗ੍ਰਨੇਡ ਮਿਲਿਆ ਹੈ, ਉਹ ਇਕ ਰਿਹਾਇਸ਼ੀ ਇਲਾਕਾ ਹੈ, ਜਿਸ ਤੋਂ ਬਾਅਦ ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੀਆਂ ਟੀਮਾਂ ਅਤੇ ਬੰਬ ਰੋਕੂ ਦਸਤੇ ਮੌਕੇ ’ਤੇ ਪਹੁੰਚ ਗਏ ਅਤੇ ਗ੍ਰਨੇਡ ਨੂੰ ਰੇਤੇ ਦੀ ਬੋਰੀਆਂ ਨਾਲ ਢੱਕ ਦਿੱਤਾ। ਬਾਅਦ ਵਿਚ ਮੌਕੇ ’ਤੇ ਪਹੁੰਚੇ ਸਪੈਸ਼ਲ ਬੰਬ ਰੋਕੂ ਦਸਤੇ ਨੇ ਇਸ ਨੂੰ ਡਿਫਿਊਜ਼ ਕਰ ਦਿੱਤਾ।
ਤੁਾਹਨੂੰ ਦੱਸ ਦਈਏ ਕਿ ਅਜੇ ਮਹਿਜ਼ ਪੰਜ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹੀ ਸਰਹੱਦੀ ਪਿੰਡ ਬੱਚੀਵਿੰਡ ’ਚ ਆਰ.ਡੀ.ਐਕਸ. ਲੱਗੇ ਟਿਫਿਨ ਬੰਬ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ।ਇਸ ਬਾਰੇ ਖੁਦ ਡੀਜੀਪੀ ਨੇ ਜਾਣਕਾਰੀ ਦਿੱਤੀ ਸੀ ਅਤੇ ਦੱਸਿਆ ਗਿਆ ਸੀ ਕਿ ਕੋਈ ਵੀ ਅਨਜਾਣ ਵਸਤੂ ਮਿਲਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਏ ਤੇ ਹੁਣ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਹੈਂਡ ਗ੍ਰੇਨੇਡ ਮਿਲਣਾ ਚਿੰਤਾ ਦਾ ਕਾਰਨ ਹੈ ।
ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਰੱਖਿਆ ਏਜੰਸੀਆਂ ਪਾਕਿਸਤਾਨ ਦੇ ਭਾਰਤੀ ਸਰਹੱਦ ’ਚ ਘਿਣਾਉਣੇ ਇਰਾਦਿਆਂ ਨੂੰ ਬੇਨਕਾਬ ਕਰਨ ’ਚ ਲੱਗੀ ਹੋਈ ਹੈ। ਲਗਾਤਾਰ ਉਨ੍ਹਾਂ ਚਿਹਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਲਈ ਡਰੋਨ ਦੇ ਰਸਤੇ ਆਰ. ਡੀ.ਐਕਸ. ਲੱਗੇ ਟਿਫਿਨ ਬੰਬ ਅਤੇ ਹੈਂਡ ਗ੍ਰਨੇਡ ਅਤੇ ਗੋਲੀ ਸਿੱਕਾ ਸੁੱਟਿਆ ਗਿਆ ਸੀ।