ਵੀਹ ਸਾਲਾਂ ਦੀ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਕੁਝ ਦਿਨਾਂ ਦੇ ਅੰਦਰ, ਲਗਭਗ ਪੂਰਾ ਦੇਸ਼ ਦੁਬਾਰਾ ਤਾਲਿਬਾਨ ਦੇ ਕਬਜ਼ੇ ਵਿੱਚ ਆ ਗਿਆ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਕਿਹਾ ਕਿ ਐਸਟੋਨੀਆ ਅਤੇ ਨਾਰਵੇ ਦੀ ਬੇਨਤੀ ‘ਤੇ ਅਫਗਾਨਿਸਤਾਨ ਦੀ ਸਥਿਤੀ’ ਤੇ ਇੱਕ ਐਮਰਜੈਂਸੀ ਮੀਟਿੰਗ ਕਰੇਗੀ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਦਾਅਵਾ ਕਰ ਦਿੱਤਾ।
ਚਰਚਾ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੀ ਦੇਸ਼ ਛੱਡ ਨੇ ਚਲੇ ਗਏ ਨੇ, ਅਫਗਾਨਿਸਤਾਨ ਦੇ ਰੱਖਿਆ ਮੰਤਰੀ ਨੇ ਅਸ਼ਰਫ਼ ਗਨੀ ‘ਤੇ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਅਸ਼ਰਫ ਗਨੀ ਨੇ ਸਾਡੇ ਹੱਥ ਬੰਨ੍ਹ ਕੇ ਸਾਨੂੰ ਵੇਚ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਅਫਗਾਨਿਸਤਾਨ ਦੇ ਜ਼ਿਆਦਾਤਰ ਇਲਾਕਿਆਂ ‘ਤੇ ਹੁਣ ਕੱਟੜਪੰਥੀ ਸੰਗਠਨ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਉਹ ਐਤਵਾਰ ਨੂੰ ਕਾਬੁਲ ਦੇ ਬਾਹਰੀ ਇਲਾਕੇ ਵਿੱਚ ਵੀ ਦਾਖਲ ਹੋਇਆ। ਇਸ ਦੌਰਾਨ, ਇੱਕ ਪਾਸੇ, ਜਿੱਥੇ ਤਾਲਿਬਾਨ ਨੂੰ ਸੱਤਾ ਦੇ ਤਬਾਦਲੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਦੂਜੇ ਪਾਸੇ ਇਸ ਨੂੰ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਪਰ ਇਹ ਤੈਅ ਹੋ ਗਿਆ ਕਿ ਅਫ਼ਗਾਨਿਸਤਾਨ ‘ਚ ਹੁਣ ਤਾਲਿਬਾਨ ਦਾ ਰਾਜ ਹੋਵੇਗਾ।
ਤਾਲਿਬਾਨ ਦੇ ਕਬਜੇ ਤੋਂ ਬਾਅਦ ਕਈ ਗੁਆਂਢੀ ਦੇਸ਼ਾਂ ਕਈ ਖਤਰਾ ਵੀ ਪੈਦਾ ਹੋ ਗਿਆ।
ਅਫ਼ਗਾਨਿਸਤਾਨ ‘ਚ ਬਦਲੇ ਹਾਲਾਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਰਹੱਦਾਂ ‘ਤੇ ਵਧੇਰੇ ਚੌਕਸੀ ਦੀ ਲੋੜ ਹੈ ਕਿਉਂ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ਾ ਭਾਰਤ ਲਈ ਚੰਗਾ ਸੰਕੇਤ ਨਹੀਂ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਵਿਰੁੱਧ ਚੀਨ-ਪਾਕਿਸਤਾਨ ਗਠਜੋੜ ਨੂੰ ਮਜ਼ਬੂਤ ਕਰੇਗਾ ਤੇ ਚੀਨ ਪਹਿਲਾਂ ਹੀ ਉਈਗਰਾਂ ਦੇ ਸੰਬੰਧ ਵਿੱਚ ਮਿਿਲਸ਼ੀਆ ਦੀ ਮਦਦ ਮੰਗ ਚੁੱਕਾ ਹੈ।
ਸੰਕੇਤ ਬਿਲਕੁਲ ਵੀ ਚੰਗੇ ਨਹੀਂ ਹਨ, ਸਾਨੂੰ ਹੁਣ ਆਪਣੀਆਂ ਸੀਮਾਵਾਂ ਤੇ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।