ਅਫ਼ਗਾਨਿਸਤਾਨ ‘ਚ ਬਦਲੇ ਹਾਲਾਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਰਹੱਦਾਂ ‘ਤੇ ਵਧੇਰੇ ਚੌਕਸੀ ਦੀ ਲੋੜ ਹੈ ਕਿਉਂ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ਾ ਭਾਰਤ ਲਈ ਚੰਗਾ ਸੰਕੇਤ ਨਹੀਂ ਹੈ।

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਵਿਰੁੱਧ ਚੀਨ-ਪਾਕਿਸਤਾਨ ਗਠਜੋੜ ਨੂੰ ਮਜ਼ਬੂਤ ਕਰੇਗਾ ਤੇ ਚੀਨ ਪਹਿਲਾਂ ਹੀ ਉਈਗਰਾਂ ਦੇ ਸੰਬੰਧ ਵਿੱਚ ਮਿਿਲਸ਼ੀਆ ਦੀ ਮਦਦ ਮੰਗ ਚੁੱਕਾ ਹੈ।

ਸੰਕੇਤ ਬਿਲਕੁਲ ਵੀ ਚੰਗੇ ਨਹੀਂ ਹਨ, ਸਾਨੂੰ ਹੁਣ ਆਪਣੀਆਂ ਸੀਮਾਵਾਂ ਤੇ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਦਰਅਸਲ ਭਾਤਰ ਅਫਗਾਨਿਸਤਾਨ ਤੋਂ ਆਪਣੇ ਸੈਂਕੜੇ ਅਫਸਰਾਂ ਅਤੇ ਨਾਗਰਿਕਾਂ ਨੂੰ ਬਾਹਰ ਕੱਢ ਰਿਹਾ ਹੈ।

ਇਸ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਦੇਸ਼ ਛੱਡ ਦਿੱਤਾ।

ਦੱਸਿਆ ਜਾ ਰਿਹਾ ਕਿ ਗਨੀ ਅਤੇ ਉਸਦੇ ਨਜ਼ਦੀਕੀ ਸਹਿਯੋਗੀ ਉਸ ਸਮੇਂ ਦੇਸ਼ ਛੱਡ ਗਏ ਜਦੋਂ ਤਾਲਿਬਾਨ ਨੇ ਦੇਸ਼ ਦੇ ਜ਼ਿਆਦਾਤਰ ਮਹੱਤਵਪੂਰਨ ਸ਼ਹਿਰਾਂ ਅਤੇ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਵਿੱਚ ਦਾਖਲ ਹੋ ਗਏ ਪਰ ਇਨ੍ਹਾਂ ਸਭ ਤੋਂ ਬਾਅਦ ਮੁੱਖ ਮੰਤਰੀ ਨੇਬਾਰਡਰਾਂ ‘ਤੇ ਚੌਕਸੀ ਵਧਾਉਣ ਦੀ ਗੱਲ ਕਹੀ ਹੈ।

Spread the love