ਕੈਰੇਬੀਅਨ ਦੇਸ਼ ਹੈਤੀ ਵਿੱਚ 7.2 ਤੀਬਰਤਾ ਦੇ ਜ਼ਬਰਦਸਤ ਭੂਚਾਲ ਨੇ ਵੱਡੀ ਤਬਾਹੀ ਮਚਾਈ , ਇਸ ਭੂਚਾਲ ‘ਚ 1469 ਲੋਕਾਂ ਦੀ ਮੌਤ ਹੋ ਗਈ।

ਇੰਨਾ ਹੀ ਨਹੀਂ ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਭੂਚਾਲ ਵਿੱਚ ਹੁਣ ਤੱਕ 7000 ਤੋਂ ਵੱਧ ਲੋਕ ਜ਼ਖਮੀ ਹੋਏ ਨੇ,ਜਦੋਂ ਕਿ ਹਜ਼ਾਰਾਂ ਲੋਕਾਂ ਦੇ ਘਰ ਨੁਕਸਾਨੇ ਗਏ।

ਦੂਸਰੇ ਪਾਸੇ ਅੱਜ ਰਾਤ ਤੱਕ ਤੂਫਾਨ ਗ੍ਰੇਸ ਦੇ ਆਉਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਕਾਰਨ ਭਾਰੀ ਮੀਂਹ ਪੈ ਸਕਦੈ।

ਉਧਰ ਦੂਸਰੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੈਤੀ ਦੇਸ਼ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਹੋਏ ਨੁਕਸਾਨ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ।

ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਹੈਤੀ ਦੀ ਤੁਰੰਤ ਮਦਦ ਲਈ ਕੰਮ ਕਰ ਰਿਹਾ ਹੈ। ਜਿਸ ਲਈ ਰਾਸ਼ਟਰਪਤੀ ਨੇ ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਦੇ ਐੱਡਮਨਿਸਟ੍ਰੇਸ਼ਨ ਨੂੰ ਤੁਰੰਤ ਯੂ.ਐੱਸ. ਸਹਾਇਤਾ ਲਈ ਨਿਰਦੇਸ਼ਤ ਕੀਤਾ ਹੈ।

ਰਾਸ਼ਟਰਪਤੀ ਨੇ ਜਾਣਕਾਰੀ ਦਿੱਤੀ ਕਿ ਏਜੰਸੀ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਯਤਨਾਂ ‘ਚ ਸਹਾਇਤਾ ਕਰੇਗੀ ।

ਰਾਸ਼ਟਰਪਤੀ ਅਨੁਸਾਰ ਅਮਰੀਕਾ ਹੈਤੀ ਦੇ ਲੋਕਾਂ ਦਾ ਕਰੀਬੀ ਅਤੇ ਸਥਾਈ ਮਿੱਤਰ ਬਣਿਆ ਹੋਇਆ ਹੈ, ਅਤੇ ਇਸ ਦੁਖਾਂਤ ਦੇ ਬਾਅਦ ਵੀ ਇਹ ਮਿੱਤਰਤਾ ਬਣੀ ਰਹੇਗੀ।

Spread the love