ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਦੇ ਨਿਊਜ਼ ਐਂਕਰ ਬਣਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਸੇ ਦੇ ਚੱਲਦਿਆਂ ਸਰਕਾਰੀ ਨਿਊਜ਼ ਚੈਨਲ ਦੀ ਮਹਿਲਾ ਨਿਊਜ਼ ਐਂਕਰ ਨੂੰ ਤਾਲਿਬਾਨ ਨੇ ਨੌਕਰੀ ਤੋਂ ਹਟਾ ਦਿੱਤਾ ।
ਇਸ ਐਲਾਨ ਤੋਂ ਬਾਅਦ ਸਿਰਫ਼ ਤਾਲਿਬਾਨੀ ਐਂਕਰ ਹੀ ਟੀਵੀ ‘ਤੇ ਖਬਰਾਂ ਪੜ੍ਹਨਗੇ।
ਦੱਸਿਆ ਜਾ ਰਿਹਾ ਕਿ ਇਸ ਐਲਾਨ ਤੋਂ ਬਾਅਦ ਕਈ ਔਰਤਾਂ ਨੇ ਕੰਮ ਕਰਨਾ ਬੰਦ ਵੀ ਕਰ ਦਿੱਤਾ ਹੈ।
ਇਕ ਦਿਨ ਪਹਿਲਾਂ ਹੀ ਤਾਲਿਬਾਨ ਨੇ ਕਿਹਾ ਸੀ ਕਿ ਮਹਿਲਾਵਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ।
ਹੁਣ ਤਾਲਿਬਾਨ ਕਹਿ ਰਿਹਾ ਹੈ ਕਿ ਸਿਰਫ਼ ਸ਼ਰੀਅਤ ਕਾਨੂੰਨ ਦੇ ਤਹਿਤ ਹੀ ਮਹਿਲਾਵਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ।