ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ਿਆਂ ਕਾਰਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ।

ਅੰਤਰਰਾਸ਼ਟਰੀ ਪੱਧਰ ‘ਤੇ ਕਈ ਦੇਸ਼ਾਂ ਨੇ ਚਿੰਤਾ ਵੀ ਜਾਹਰ ਕੀਤੀ ਹੈ।ਇਸ ਮਾਮਲੇ ‘ਤੇ ਹੁਣ ਨਾਟੋ ਦੇ ਜਨਰਲ ਸਕੱਤਰ ਨੇ ਨਾਟੋ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦ ਲਈ ਹੈ ਜਿਸ ‘ਚ ਤਾਲਿਬਾਨ ਦਾ ਮੁੱਦਾ ਗੰਭੀਰਤਾ ਨਾਲ ਚੱਕਿਆ ਜਾਵੇਗਾ।

ਦੂਜੇ ਪਾਸੇ ਅਫਗਾਨਿਸਤਾਨ ਦੇ ਅਸ਼ਰਫ ਗਨੀ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਯੂਏਈ ਵਿਚ ਹੋਣ ਦਾ ਖੁਲਾਸਾ ਕਰ ਰਿਹਾ ਹੈ।

ਅਸ਼ਰਫ ਨੇ ਦੇਸ਼ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਉਸ ਨੇ ਦੇਸ਼ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਹੀਂ ਕੀਤੀ ਤੇ ਨਾ ਹੀ ਲੱਖਾਂ ਡਾਲਰ ਚੋਰੀ ਕਰ ਕੇ ਭੱਜਿਆ ਹੈ।

ਹਾਲਾਂਕਿ ਦੂਸਰੇ ਪਾਸੇ ਅਸ਼ਰਫ਼ ਗਨੀ ‘ਤੇ ਕੇਸ ਦਰਜ ਕਰਨ ਦੀ ਮੰਗ ਜੋਰ ਫੜਦੀ ਜਾ ਰਹੀ ਹੈ।

Spread the love