ਤਾਲਿਬਾਨ ਨੇ ਭਾਰਤ ਨਾਲ ਸਾਰੇ ਵਪਾਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੀਆਂ ਚਰਚਾਵਾਂ ਸਿਖਰਾਂ ‘ਤੇ ਨੇ।
ਹੁਣ ਭਾਰਤ ਅਤੇ ਅਫ਼ਗਾਨਿਸਤਾਨ ਦੇ ਵਿਚ ਕੋਈ ਆਯਾਤ-ਨਿਰਯਾਤ ਨਹੀਂ ਹੋਵੇਗਾ।ਏਅਰਪੋਰਟ ਸੰਗਠਨ ਨੇ ਇਹ ਪਾਬੰਦੀ ਲਗਾਈ ਹੈ।
ਅਫ਼ਗਾਨਿਸਤਾਨ ਤੋਂ ਵੱਡੀ ਮਾਤਰਾ ਵਿਚ ਸੁੱਕੇ ਮੇਵੇ ਭਾਰਤ ਆਉਂਦੇ ਹਨ। ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੀ ਸੁੱਕੇ ਮੇਵਿਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ ਅਤੇ ਇਹੀ ਕਾਰਨ ਹੈ ਕਿ ਰੱਖੜੀ ਤੋਂ ਪਹਿਲਾਂ ਸੁੱਕੇ ਮੇਵਿਆਂ ਤੋਂ ਬਣੀਆਂ ਮਠਿਆਈਆਂ ਦੀਆਂ ਕੀਮਤਾਂ ਵਧ ਗਈਆਂ ਹਨ।
ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀਜੀ) ਡਾ. ਐਫਆਈਈਓ ਦੇ ਡੀਜੀ ਨੇ ਏਐਨਆਈ ਨੂੰ ਦੱਸਿਆ, “ਅਸੀਂ ਅਫ਼ਗਾਨਿਸਤਾਨ ਦੇ ਵਿਕਾਸ ਉੱਤੇ ਨੇੜਿਓਂ ਨਜ਼ਰ ਰੱਖਦੇ ਹਾਂ। ਉਥੋਂ ਦਰਾਮਦ ਪਾਕਿਸਤਾਨ ਦੇ ਆਵਾਜਾਈ ਮਾਰਗ ਰਾਹੀਂ ਆਉਂਦੀ ਹੈ।
ਹੁਣ ਤਾਲਿਬਾਨ ਨੇ ਪਾਕਿਸਤਾਨ ਤੋਂ ਮਾਲ ਦੀ ਆਵਾਜਾਈ ਰੋਕ ਦਿੱਤੀ ਹੈ, ਇਸ ਲਈ ਦਰਾਮਦ ਲਗਪਗ ਰੁਕ ਗਈ ਹੈ।
ਦੱਸ ਦੇਈਏ ਕਿ ਭਾਰਤ ਦਾ ਅਫ਼ਗਾਨਿਸਤਾਨ ਦੇ ਨਾਲ ਲੰਮੇ ਸਮੇਂ ਤੋਂ ਸੰਬੰਧ ਹੈ, ਖ਼ਾਸ ਕਰਕੇ ਵਪਾਰ ਵਿਚ।
ਭਾਰਤ ਦਾ ਅਫ਼ਗਾਨਿਸਤਾਨ ਵਿਚ ਬਹੁਤ ਵੱਡਾ ਨਿਵੇਸ਼ ਹੈ ਪਰ ਹੁਣ ਤਾਲਬਾਨ ਦੇ ਕਬਜ਼ੇ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਨੇ।