ਮਿਆਂਮਾਰ ‘ਚ ਫੌਜ ਦੇ ਕਬਜੇ ਤੋਂ ਬਾਅਦ ਦੇਸ਼ ਦੇ ਹਾਲਾਤ ਤੇਜੀ ਨਾਲ ਬਦਲਦੇ ਜਾ ਰਹੇ ਨੇ।

ਆਂਗ ਸਾਨ ਸੂ ਕੀ ਦੀ ਚੁਣੀ ਗਈ ਸਰਕਾਰ ਦਾ ਫੌਜ ਵੱਲੋਂ ਫਰਵਰੀ ‘ਚ ਤਖਤਾਪਲਟ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਸੁਰੱਖਿਆ ਕਰਮਚਾਰੀਆਂ ਵੱਲੋਂ ਇਕ ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ।

6 ਮਹੀਨਿਆਂ ‘ਚ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1,001 ਹੋ ਗਈ ਹੈ।ਇਹ ਜਾਣਕਾਰੀ ਮਨੁੱਖੀ ਅਧਿਕਾਰ ਸਮੂਹ ਨੇ ਦਿੱਤੀ।

ਮਿਆਂਮਾਰ ‘ਚ ਪ੍ਰਦਰਸ਼ਨਾਂ ਨਾਲ ਜੁੜੀਆਂ ਗ੍ਰਿਫਤਾਰੀਆਂ ਅਤੇ ਮੌਤਾਂ ‘ਤੇ ਨਜ਼ਰ ਰੱਖਣ ਵਾਲੇ ਸਮੂਹ ਅਸਿਸਟੈਂਸ ਏਸੋਸੀਏਸ਼ਨ ਫਾਰ ਪਾਲਿਿਟਕਲ ਪ੍ਰਿਜਨਰਸ ਨੇ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਦੇ ਨਿਗਾਹ ਰੱਖ ਰਹੀ ਹੈ ਜਿਸ ਤੋਂ ਲੋਕ ਸੜਕਾਂ ‘ਤੇ ਉਤਰ ਕੇ ਫੌਜ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇ।

ਦੱਸ ਦੇਈਏ ਕਿ ਸੂ ਕੀ ਦੀ ਸਰਕਾਰ ਦਾ ਤਖਤਾਪਲਟ ਕਰਨ ਤੋਂ ਬਾਅਦ ਤੋਂ ਹੀ ਫੌਜ ਨੀਤ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੁਲਸ ਅਤੇ ਫੌਜ ‘ਚ ਵੀ ਜਾਨੀ ਨੁਕਸਾਨ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਹੁਣ ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਹਥਿਆਰਬੰਦ ਵਿਰੋਧ ਵਧ ਰਿਹਾ ਹੈ।

Spread the love