ਨਿਊਜ਼ੀਲੈਂਡ ‘ਚ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਣ ਕਈ ਟੀਕਾ ਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਸਰਕਾਰ ਇਸ ਪੱਖ ‘ਤੇ ਗੱਲ ਕਰ ਰਹੀ ਹੈ ਕਿ ਬੱਚਿਆਂ ਲਈ ਵੀ ਕਰੋਨਾ ਵੈਕਸੀਨ ਲਵਾਉਣ ਜ਼ਰੂਰੀ ਹੈ ਇਸ ਤੋਂ ਪਹਿਲਾਂ 16 ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕ ਹੀ ਟੀਕਾ ਲਵਾ ਸਕਦੇ ਸਨ।

ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ‘ਚ ਲਾਏ ਗਏ ਸਖਤ ਲਾਕਡਾਊਨ ਦਰਮਿਆਨ ਸਰਕਾਰ ਨੇ ਇਹ ਐਲਾਨ ਕੀਤਾ।

ਦਰਅਸਲ ਨਿਊਜ਼ੀਲੈਂਡ ‘ਚ 6 ਮਹੀਨਿਆਂ ਬਾਅਦ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸਿਜ ਕਰਕੇ ਸਰਕਾਰ ਨੇ ਇੱਕ ਹਫ਼ਤੇ ਲਈ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ।

Spread the love