ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀਆਂ ਵਿਚਾਲੇ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।

ਸ਼ਾਂਤੀ ਦੇ ਆਸ ‘ਚ ਬੈਠੇ ਇਜ਼ਰਾਇਲੀ ਫ਼ੌਜ ਨੇ ਗਾਜ਼ਾ ਪੱਟੀ ਵਿਚ ਫ਼ਲਸਤੀਨੀ ਫ਼ੌਜੀ ਹਥਿਆਰਾਂ ’ਤੇ ਬੰਬਾਰੀ ਕੀਤੀ।

ਇਸ ਤੋਂ ਇਲਾਵਾ ਬੰਬਾਰੀ ਹਥਿਆਰ ਰੱਖਣ ਵਾਲੀਆਂ ਕਈ ਥਾਵਾਂ ਉੱਤੇ ਕੀਤੀ ਗਈ।ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ ਵਿਚ ਹਥਿਆਰਾਂ ਦੇ ਚਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਫ਼ਲਸਤੀਨੀ ਐਨਕਲੇਵ ਨੇੜੇ ਇਜ਼ਰਾਈਲ ਨੇ ਸਰਹੱਦ ਉਤੇ ਹੋਰ ਫ਼ੌਜ ਤਾਇਨਾਤ ਕਰ ਦਿੱਤੀ ਹੈ। ਹਵਾਈ ਹਮਲਿਆਂ ਵਿਚ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਗਾਜ਼ਾ ਦੇ ਹਮਾਸ ਸ਼ਾਸਕ ਖਿੱਤੇ ਨੂੰ ਇਜ਼ਰਾਇਲ-ਮਿਸਰ ਵਾਲੇ ਪਾਸਿਓਂ ਰਾਹ ਨਾ ਦੇਣ ਦਾ ਵਿਰੋਧ ਕਰ ਰਹੇ ਸਨ।

ਇਸ ਦੌਰਾਨ ਦਰਜਨਾਂ ਲੋਕ ਇਜ਼ਰਾਈਲ-ਫ਼ਲਸਤੀਨ ਸਰਹੱਦ ਦੀਆਂ ਰੋਕਾਂ ਕੋਲ ਪਹੁੰਚ ਗਏ ਤੇ ਪੱਥਰ ਅਤੇ ਧਮਾਕਾਖੇਜ਼ ਸਮੱਗਰੀ ਦੂਜੇ ਪਾਸੇ ਇਜ਼ਰਾਇਲੀ ਫ਼ੌਜੀਆਂ ਵੱਲ ਸੁੱਟੀ।

Spread the love