ਕਰੋਨਾ ਦੀ ਤੀਸਰੀ ਲਹਿਰ ਦੇ ਸੰਕੇਤ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਲੈ ਕੇ ਵਡੀ ਗੱਲ ਕਹੀ ਹੈ।

ਵਿਸ਼ਵ ਸਿਹਤ ਸੰਹਠਨ ‘ ਚ ਮੁੱਖ ਵਿਿਗਆਨੀ ਡਾ. ਸੌਮਿਆ ਵਿਸ਼ਵਨਾਥਨ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਐਂਡੇਮਿਕ ਸਟੇਜ਼ ‘ਚ ਜਾ ਸਕਦੀ ਹੈ।

ਐਂਡੇਮਿਕ ਸਟੇਜ਼ ਉਦੋਂ ਹੁੰਦੀ ਹੈ, ਜਦੋਂ ਆਬਾਦੀ ਵਾਇਰਸ ਦੇ ਨਾਲ ਰਹਿਣਾ ਸਿੱਖ ਜਾਂਦੀ ਹੈ।

ਵਿਸ਼ਵਨਾਥਨ ਨੇ ਤਰਕ ਦਿੰਦਿਆ ਕਿਹਾ ਕਿ ਭਾਰਤ ਦਾ ਆਕਾਰ, ਆਬਾਦੀ ਦੀ ਵੰਨ-ਸੁਵੰਨਤਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਛੋਟ ਦੀ ਸਥਿਤੀ ਦੇ ਮੱਦੇਨਜ਼ਰ ਇਹ ਬਹੁਤ ਸੰਭਵ ਹੈ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੀਤੀ ਆਯੋਗ ਨੇ ਭਾਰਤ ‘ਚ ਤੀਸਰੀ ਲਹਿਰ ਆੳੇੁਣ ਦੀ ਸੰਭਾਵਨਾ ਜਤਾਉਂਦਿਆਂ ਕਿਹਾ ਸੀ ਕਿ ਦੇਸ਼ ‘ਚ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ।

Spread the love