ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਪਹੁੰਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਧਮਾਕਿਆਂ ਤੋਂ ਬਾਅਦ ਕੌਮਾਂਤਰੀ ਭਾਈਚਾਰੇ ਲਈ ਅਫਗਾਨਿਸਤਾਨ ਵਿਚ ਲੋਕਾਂ ਤੱਕ ਪਹੁੰਚਣ ਦਾ ਇਕਮਾਤਰ ਮਾਧਿਅਮ ਹਾਮਦ ਕਰਜਈ ਕੌਮਾਂਤਰੀ ਹਵਾਈ ਅੱਡੇ ਤੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।
ਕਿਰਬੀ ਨੇ ਕਿਹਾ ਕਿ 31 ਅਗਸਤ ਤੋਂ ਬਾਅਦ ਕਾਬੁਲ ਹਵਾਈ ਅੱਡੇ ਦਾ ਪ੍ਰਬੰਧਨ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਦੂਤਘਰ ਫਿਲਹਾਲ ਹਵਾਈ ਅੱਡੇ ਤੋਂ ਕੰਮ ਕਰ ਰਿਹਾ ਹੈ।
ਦੂਸਰੇ ਪਾਸੇ ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਤਾਲਿਬਾਨ ਨੇ ਆਪਣੀਆਂ ਚੌਂਕੀਆਂ ’ਤੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਹ ਭੀੜ ਕੰਟਰੋਲ ਕਰਨ ਵਿਚ ਰੁੱਝ ਗਏ ਹਨ।
ਅਸੀਂ ਕੱਲ ਅਨੁਮਾਨ ਲਗਾਇਆ ਕਿ ਭੀੜ ਪਿਛਲੇ ਦਿਨਾਂ ਦੇ ਮੁਕਾਬਲੇ ਲਗਭਗ ਅੱਧੀ ਹੈ।
ਅਸੀਂ ਭੀੜ ਨੂੰ ਉਸ ਪੱਧਰ ਤੱਕ ਵਧਦੇ ਨਹੀਂ ਦੇਖਿਆ ਹੈ ਜਿੰਨੀ ਉਹ ਸ਼ੁਰੂਆਤੀ ਦਿਨਾਂ ਵਿਚ ਸੀ ਪਰ ਇਸਦਾ ਕਾਰਨ ਯਕੀਨੀ ਤੌਰ ’ਤੇ ਇਹ ਹੈ ਕਿ ਤਾਲਿਬਾਨ ਨੇ ਖੇਤਰ ਦੇ ਚਾਰੋਂ ਪਾਸੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।