ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਪੁਸ਼ਪ ਕਮਲ ਦਾਹਲ ਅਤੇ ਮਾਧਵ ਕੁਮਾਰ ਨੇਪਾਲ ਨਾਲ ਮੁਲਾਕਾਤ ਕੀਤੀ।
ਕਿਆਸ ਲਗਾਏ ਜਾ ਰਹੇ ਨੇ ਕਿ ਇਸ ਮੁਲਾਕਾਤ ਦਾ ਮੁਖ ਮਕਸਦ ਕੈਬਨਿਟ ਦਾ ਵਿਸਥਾਰ ਕਰਨਾ ਹੈ।
ਇਹ ਵੀ ਦੱਸਿਆ ਜਾ ਰਿਹਾ ਕਿ ਕੈਬਨਿਟ ਵਿਸਥਾਰ ਨੂੰ ਅੰਤਿਮ ਰੂਪ ਦੇਣ ਲਈ ਉਹ ਸਾਰੇ ਸਮਝੌਤੇ ’ਤੇ ਪਹੁੰਚ ਗਏ ਹਨ।
ਦਿਓਬਾ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੈਬਨਿਟ ’ਚ ਵਿਸਥਾਰ ਨਹੀਂ ਕਰ ਸਕੇ ਹਨ ਕਿਉਂਕਿ ਮਾਧਵ ਨੇਪਾਲ ਦੀ ਸੀਪੀਐੱਨ-ਯੂਐੱਮਐੱਲ ਨੂੰ ਚੋਣ ਕਮਿਸ਼ਨ ਤੋਂ ਮਾਨਤਾ ਨਹੀਂ ਮਿਲ ਸਕੀ ਸੀ।
ਦਹਲ ਦੇ ਸਕੱਤਰੇਤ ਮੁਤਾਬਕ ਤਿੰਨੋਂ ਸੀਨੀਅਰ ਆਗੂਆਂ ਨੇ ਦਿਓਬਾ ਦੀ ਅਗਵਾਈ ਹੇਠਲੇ ਮੰਤਰੀ ਮੰਡਲ ’ਚ ਵਿਸਥਾਰ ਦੇ ਮੁੱਦੇ ਨੂੰ ਵਿਚਾਰਿਆ।
ਦਿਓਬਾ ਅਤੇ ਦਾਹਲ ਨੇ ਸ਼ਨਿਚਰਵਾਰ ਨੂੰ ਇਸ ਮੁੱਦੇ ’ਤੇ ਵੱਖੋ ਵੱਖਰੇ ਵਿਚਾਰ ਵਟਾਂਦਰਾ ਵੀ ਕੀਤਾ ਸੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਨੇਪਾਲ ‘ਚ ਕਿਸਨੂੰ ਮੰਤਰੀ ਨੂੰ ਕਿਹੜਾ ਅਹੁਦਾ ਦਿੱਤਾ ਜਾਂਦਾ ਹੈ।