ਟੀਵੀ ਅਦਾਕਾਰ ਅਤੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।

ਉਨ੍ਹਾਂ ਦਾ ਸਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦਾ ਸਸਕਾਰ ਬ੍ਰਹਮਕੁਮਾਰੀ ਦੀਆਂ ਰਸਮਾਂ ਮੁਤਾਬਿਕ ਕੀਤਾ ਗਿਆ। ਨਮ ਅੱਖਾਂ ਨਾਲ ਉਨ੍ਹਾਂ ਦੇ ਪਰਿਵਾਰ ਨੇ ,ਉਨ੍ਹਾਂ ਦੀ ਦੋਸਤ ਸ਼ਹਿਨਾਜ਼ ਤੇ ਹੋਰ ਦੋਸਤਾਂ ਨੇ ਵਿਦਾਈ ਦਿੱਤੀ।

ਸਿਧਾਰਥ ਦੀ ਬੇਵਕਤੀ ਮੌਤ ਦੀ ਖ਼ਬਰ ਨਾਲ ਸਿਧਾਰਥ ਦਾ ਪਰਿਵਾਰ ਤੇ ਦੋਸਤ ਸਦਮੇ ‘ਚ ਹਨ। ਜਦੋਂ ਮਾਂ ਨੇ ਕੰਬਦੇ ਹੱਥਾਂ ਤੇ ਨਮ ਅੱਖਾਂ ਨਾਲ ਪੁੱਤਰ ਨੂੰ ਅਗਨੀ ਭੇਂਟ ਕੀਤੀ ,ਤਾਂ ਸਾਰਿਆਂ ਦਾ ਦਿਲ ਭਰ ਉਠਿਆ।

ਸਿਧਾਰਥ ਦੀ ਮੌਤ ਤੋਂ ਬਾਅਦ , ਸ਼ਹਿਨਾਜ਼ ਦਾ ਬਹੁਤ ਬੁਰਾ ਹਾਲ ਹੈ। ਜਦੋਂ ਸ਼ਹਿਨਾਜ਼ ਨੂੰ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਦੇਖਿਆ ਗਿਆ ਤਾਂ ਉਸ ਨੂੰ ਵੇਖ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਇਹ ਉਹੀ ਸ਼ਹਿਨਾਜ਼ ਹੈ ਜਿਸ ਨੂੰ ਲੋਕਾਂ ਨੇ ਹੁਣ ਤੱਕ ਵੇਖਿਆ ਹੈ। ਖਿੰਡੇ ਹੋਏ ਵਾਲ, ਬੁਰੀ ਹਾਲਤ, ਜਿਵੇਂ ਸਰੀਰ ਵਿੱਚ ਕੋਈ ਜਾਨ ਨਹੀਂ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਬਹੁਤ ਬੁਰੀ ਤਰਾਂ ਟੁੱਟ ਗਈ ਹੈ।

Spread the love