ਨਿਊਯਾਰਕ ਸਿਟੀ ਵਿੱਚ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਨਾਲ ਹੁਣ ਤੱਕ 59 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮ੍ਰਿਤਕਾਂ ਵਿੱਚ ਬੇਸਮੈਂਟਾਂ ਅਤੇ ਵਾਹਨਾਂ ਵਿੱਚ ਫਸੇ ਲੋਕ ਵੀ ਸ਼ਾਮਲ ਹਨ।ਗਵਰਨਰ ਫਿਲ ਮਰਫੀ ਨੇ ਕਿਹਾ ਕਿ ਇਕੱਲੇ ਨਿਊ ਜਰਸੀ ਵਿੱਚ ਹੀ 23 ਲੋਕਾਂ ਦੀ ਮੌਤ ਹੋਈ ਹੈ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜੋ ਵਾਹਨਾਂ ਵਿੱਚ ਫਸ ਗਏ ਹਨ। ਜਦੋਂ ਕਿ ਨਿਊਯਾਰਕ ਵਿੱਚ 11 ਲੋਕਾਂ ਦੀ ਮੌਤ ਹੋਈ, ਇਹ ਉਹ ਲੋਕ ਹਨ ਜੋ ਬੇਸਮੈਂਟ ਵਿੱਚ ਫਸੇ ਹੋਏ ਸਨ।

ਮਰਨ ਵਾਲਿਆਂ ਦੀ ਉਮਰ 2-86 ਸਾਲ ਦੇ ਵਿਚਕਾਰ ਸੀ।ਪੈਨਸਿਲਵੇਨੀਆ ਵਿੱਚ ਲਗਭਗ 98,000 ਘਰ, ਨਿਊ ਜਰਸੀ ਵਿੱਚ 60,000 ਅਤੇ ਨਿਊਯਾਰਕ ਵਿੱਚ 40,000 ਘਰਾਂ ਦੀ ਬਿਜਲੀ ਬੰਦ ਹੋ ਗਈ ਹੈ।

ਭਾਰੀ ਮੀਂਹ ਕਾਰਨ ਇੱਥੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ, ਜਿਸ ਤੋਂ ਬਾਅਦ ਨਿਊਯਾਰਕ ਸਿਟੀ ਦੇ ਗਵਰਨਰ ਨੇ ਐਮਰਜੈਂਸੀ ਹਾਲਾਤ ਹੋਣ ਦਾ ਐਲਾਨ ਕਰ ਦਿੱਤਾ।

ਇੱਥੇ ਗਲੀਆਂ ਇੰਨੇ ਜ਼ਿਆਦਾ ਪਾਣੀ ਨਾਲ ਭਰ ਗਈਆਂ ਹਨ, ਉਹ ਨਦੀਆਂ ਬਣ ਗਈਆਂ ਹਨ।

ਸਬਵੇਅ ਸੇਵਾ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਰੇਲਵੇ ਟਰੈਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਸ਼ੋਸ਼ਲ ਮੀਡੀਆ ‘ਤੇ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ‘ਚ ਗੱਡੀਆਂ ਪਾਣੀ ‘ਚ ਤਰਦੀਆਂ ਦਿਖਾਈ ਦੇ ਰਹੀਆਂ ਨੇ।ਭਾਰੀ ਮੀਂਹ ਅਤੇ ਤੂਫਾਨ ਦੇ ਕਾਰਨ, ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ।

Spread the love