ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਅਤੇ ਰੇਜਿਸਟੈਂਸ ਫੋਰਸ ਵਿਚਕਾਰ ਭਿਆਨਕ ਲੜਾਈ ਜਾਰੀ ਹੈ।

ਇਸ ਦੌਰਾਨ ਦੋਵਾਂ ਨੇ ਪੰਜਸ਼ੀਰ ਜਿੱਤਣ ਦਾ ਦਾਅਵਾ ਕੀਤਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਹੁਣ ਇਸ ਦਾ ਪੰਜਸ਼ੀਰ ‘ਤੇ ਵੀ ਕੰਟਰੋਲ ਹੈ।

ਪੰਜਸ਼ੀਰ ਉੱਤੇ ਜਿੱਤ ਦੀ ਖੁਸ਼ੀ ਵਿੱਚ ਤਾਲਿਬਾਨ ਨੇ ਕਾਬੁਲ ਵਿੱਚ ਹਵਾ ‘ਚ ਗੋਲੀਬਾਰੀ ਕੀਤੀ। ਇਸ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਜਣਿਆ ਦੇ ਜਖਮੀ ਹੋਣ ਦੀ ਖਬਰ ਹੈ।

ਸੋਸ਼ਲ ਮੀਡੀਆ ‘ਤੇ ਤਾਲਿਬਾਨ ਦੀ ਗੋਲੀਬਾਰੀ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

ਅਫਗਾਨਿਸਤਾਨ ਦੇ ਮੁੱਦੇ ‘ਤੇ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਅਫਗਾਨਿਸਤਾਨ ਦੀ ਸਥਿਤੀ’ ਤੇ ਨਜ਼ਰ ਰੱਖ ਰਹੇ ਹਨ।

Spread the love