ਫਲੋਰਿਡਾ ’ਚ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ ਹੈ।

ਇਨ੍ਹਾਂ ’ਚ ਇਕ ਮਹਿਲਾ, ਉਸ ਦੀ ਗੋਦ ’ਚ ਬੈਠੀ ਬੱਚੀ ਅਤੇ ਦਾਦੀ ਸ਼ਾਮਲ ਹਨ।

ਹਮਲੇ ’ਚ 11 ਸਾਲ ਦੀ ਬੱਚੀ ਦੇ ਸੱਤ ਗੋਲੀਆਂ ਲੱਗੀਆਂ ਹਨ ਪਰ ਉਹ ਅਜੇ ਜਿਊਂਦੀ ਹੈ।

ਪੋਲਕ ਕਾਊਂਟੀ ਦੇ ਪੁਲੀਸ ਅਧਿਕਾਰੀ ਗਰੇਡੀ ਜੂਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 33 ਸਾਲ ਦੇ ਬ੍ਰਾਇਨ ਰਿਲੇਅ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।||

ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਸ਼ਖਸ ਹਮਲੇ ਤੋਂ ਪਹਿਲਾਂ ਨਾਇਕ ਸੀ ਪਰ ਹੁਣ ਉਹ ਕਾਤਲ ਬਣ ਗਿਆ ਹੈ।

ਪੁਲੀਸ ਮੁਤਾਬਕ ਹਮਲਾਵਰ ਨੇ ਪਰਿਵਾਰ ਨੂੰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਕਿਸੇ ਰੰਜਿਸ਼ ਦੇ ਨਿਸ਼ਾਨਾ ਬਣਾਇਆ।

Spread the love