ਇਜ਼ਰਾਈਲ ਤੇ ਫ਼ਿਲਸਤੀਨ ਵਿਚਾਲੇ ਦੁਬਾਰਾ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ।

ਟਕਰਾਅ ਰੋਕਣ ਲਈ ਭਾਂਵੇ ਕਈ ਵਾਰ ਗੱਲਬਾਤ ਵੀ ਹੋਈ ਪਰ ਹੁਣ ਫਿਰ ਇੱਕ ਦੂਜੇ ਵੱਲ ਰਾਕੇਟ ਦਾਗੇ ਜਾ ਰਹੇ ਨੇ।

ਇਜ਼ਰਾਈਲੀ ਫ਼ੌਜ ਨੇ ਗਾਜ਼ਾ ਪੱਟੀ ‘ਤੇ ਫ਼ਲਸਤੀਨ ਸੰਗਠਨ ਹਮਾਸ ‘ਤੇ ਕਈ ਰਾਕੇਟ ਦਾਗੇ।

ਗਾਜ਼ਾ ਪੱਟੀ ‘ਤੇ ਹੋਏ ਇਨ੍ਹਾਂ ਧਮਾਕਿਆਂ ਨੇ ਇਜ਼ਰਾਈਲ ਤੇ ਫ਼ਿਲੀਸਤੀਨ ਵਿਚਾਲੇ ਜੰਗ ਦੀ ਚੰਗਿਆੜੀ ਨੂੰ ਦੁਬਾਰਾ ਭਖਾ ਦਿੱਤਾ ਹੈ।

ਗਾਜ਼ਾ ਪੱਟੀ ਇਕ ਵਾਰ ਫਿਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਮੈਦਾਨ ਬਣ ਗਈ ਹੈ।

ਇਜ਼ਰਾਈਲ ਦੀ ਇਹ ਕਾਰਵਾਈ ਦਰਅਸਲ ਐਤਵਾਰ ਦੇ ਹਮਲੇ ਦਾ ਜਵਾਬ ਸੀ, ਜਿਸ ‘ਚ ਹਮਾਸ ਉੱਤੇ ਇਹ ਦੋਸ਼ ਲੱਗੇ ਸਨ ਕਿ ਉਸ ਨੇ ਇਜ਼ਰਾਈਲ ‘ਤੇ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕੀਤਾ ਸੀ।

ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਹਮਲੇ ‘ਚ ਹਮਾਸ ਦੇ ਸਿਖਲਾਈ ਕੇਂਦਰ ਤੇ ਹਥਿਆਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਇਸ ਤੋਂ ਪਹਿਲਾਂ ਸਰਹੱਦੀ ਇਲਾਕਿਆਂ ‘ਚ ਚੌਕਸੀ ਵਰਤਣ ਦੀ ਗੱਲ ਕਹੀ ਜਾ ਰਹੀ ਸੀ ।

Spread the love