ਨਵੀਂ ਦਿੱਲੀ, 16 ਸਤੰਬਰ

ਦਿੱਲੀ ‘ਚ ਅਕਾਲੀ ਦਲ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਮਿਲੀ। ਅਕਾਲੀ ਦਲ ਨੇ 17 ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਲੈ ਕੇ ਸੰਸਦ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰ ਅਕਾਲੀ ਦਲ ਨੂੰ ਮਾਰਚ ਦੀ ਇਜਾਜ਼ਤ ਨਹੀਂ ਮਿਲੀ। ਕਿਉਂਕਿ 17 ਸਤੰਬਰ ਨੂੰ ਹੀ ਨਵੇਂ ਖੇਤੀ ਕਾਨੂੰਨ ਪਾਸ ਹੋਏ ਸਨ ਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਇਸੇ ਤਹਿਤ ਕੱਲ ਨੂੰ ਅਕਾਲੀ ਦਲ ਨੇ ਕਾਲਾ ਦਿਵਸ ਮਨਾਉਣਾ ਸੀ ਤੇ ਸੰਸਦ ਵੱਲ ਮਾਰਚ ਕਰਨਾ ਸੀ ਪਰ ਇਜਾਜ਼ਤ ਨਹੀਂ ਮਿਲੀ ਉਧਰ ਅਕਾਲੀ ਦਲ ਦੇ ਲੀਡਰ ਦਲਜੀਤ ਚੀਮਾਂ ਨੇ ਕਿਹਾ ਕਿ ਮਾਰਚ ਅਸੀਂ ਜ਼ਰੂਰ ਕਰਾਂਗੇ ਤੇ ਸ਼ਾਤਮਈ ਮਾਰਚ ਹੋਵੇਗਾ।

Spread the love