ਅੰਮ੍ਰਿਤਸਰ ,18 ਸੰਤਬਰ

ਦੇਸ਼ ‘ਚ ਲੰਮੇ ਸਮੇਂ ਤੋਂ ਕਰੋਨਾਵਾਇਰਸ ਪੈਰ ਪਸਾਰ ਕੇ ਬੈਠਾ ਸੀ ਉਸ ਤੋਂ ਬਾਅਦ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਨਹੀਂ ਪਹੁੰਚ ਪਾ ਰਹੀਆਂ ਸਨ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਕਰੋਨਾਵਾਇਰਸ ਦੇ ਮਰੀਜ਼ ਘਟਣ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਹਵਾਈ ਉਡਾਣਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਹੁਣ ਅਲੱਗ ਅਲੱਗ ਦੇਸ਼ ਦੇ ਦੂਤਾਵਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਉੱਥੇ ਅੱਜ ਵੀ ਨੈਦਰਲੈਂਡ ਦੇ ਅੰਬੈਸਡਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ।

ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਉੱਥੇ ਹੀ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨੈਦਰਲੈਂਡ ਦੇ ਅੰਬੈਸਡਰ ( Mr. Marten van Den Berg ) ਪਹੁੰਚੇ ਅਤੇ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੋਂ ਪਾਸੇ ਪ੍ਰਕਰਮਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਿਆ ਗਿਆ।

ਉੱਥੇ ਹੀ ਨੈਦਰਲੈਂਡ ਦੇ ਅੰਬੈਸਡਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਲੱਗ ਹੀ ਮਹਿਸੂਸ ਹੋਇਆ ਹੈ ਅਤੇ ਉਨ੍ਹਾਂ ਨੇ ਜੋ ਸਾਂਝੀ ਰਸੋਈ ਜਿਸ ਨੂੰ ਕਿ ਲੰਗਰ ਘਰ ਕਿਹਾ ਜਾਂਦਾ ਹੈ ਉਸ ਨੂੰ ਵੇਖਿਆ ਤਾਂ ਉਹ ਉਨ੍ਹਾਂ ਨੂੰ ਇਕ ਅਲੱਗ ਅਨੁਭਵ ਹੋਇਆ ਉੱਥੇ ਨਾਲ ਹੀ ਕਿਹਾ ਕਿ ਇਹ ਇੱਕ ਆਸਥਾ ਦਾ ਕੇਂਦਰ ਹੈ ਅਤੇ ਹਰੇਕ ਵਿਅਕਤੀ ਦੀ ਆਸਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ ਇਸੇ ਲੜੀ ਦੇ ਤਹਿਤ ਹੀ ਉਹ ਵੀ ਇੱਥੇ ਪਹੁੰਚੇ ਹਨ ਅਤੇ ਆਪਣੇ ਆਪ ਨੂੰ ਸੋਭਾਗਸ਼ਾਲੀ ਸਮਝ ਰਹੇ ਹਨ ਉੱਥੇ ਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਅਤੇ ਚਾਹ ਪੀ ਕੇ ਉਨ੍ਹਾਂ ਨੂੰ ਅਲੱਗ ਹੀ ਇਕ ਅਹਿਸਾਸ ਪ੍ਰਾਪਤ ਹੋਇਆ ਹੈ।

Spread the love