ਆਸਟ੍ਰੇਲੀਆ ਦੇ ਦੱਖਣ-ਪੂਰਬੀ ਇਲਾਕੇ ‘ਚ ਆਏ ਭੂਚਾਲ ਨੇ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।

ਭੂਚਾਲ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਮੈਲਬਰਨ ‘ਚ ਕਈ ਲੋਕ ਸੜਕਾਂ ‘ਤੇ ਆ ਗਏ।

ਭੂਚਾਲ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੇ ਪੂਰਬੀ ਇਲਾਕੇ ‘ਚ ਸਥਾਨਕ ਸਮੇਂ ਅਨੁਸਾਰ ਸਵੇਰੇ 9:00 ਵਜੇ ਦੇ ਕਰੀਬ ਆਇਆ।

ਯੂਐਸ ਜੀਓਲੌਜੀਕਲ ਸਰਵੇ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਜੋ ਕਿ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ।

ਮੈਲਬੌਰਨ ਦੀ ਚੈਪਲ ਸਟ੍ਰੀਟ ਦੇ ਆਲੇ ਦੁਆਲੇ ਮਸ਼ਹੂਰ ਖਰੀਦਦਾਰੀ ਖੇਤਰ ਵਿੱਚ ਸੜਕਾਂ ‘ਤੇ ਇਮਾਰਤਾਂ ਦਾ ਮਲਬਾ ਡਿੱਗਿਆ ਜਿਸ ਕਰਕੇ ਆਵਾਜਾਈ ਵੀ ਕੱੁਝ ਸਮੇਂ ਲਈ ਰੁੱਕ ਗਈ।

Spread the love