F.B.I.ਨੇ ਸਾਲਾਨਾ ਅਪਰਾਧ ਰਿਪੋਰਟ ਜਾਰੀ ਕੀਤੀ ਜਿਸ ‘ਚ ਅਹਿਮ ਖੁਲਾਸੇ ਹੋਏ ਨੇ।

ਅਮਰੀਕਾ ਵਿਚ 2019 ਦੀ ਤੁਲਨਾ ਵਿਚ 2020 ਦੌਰਾਨ ਕਤਲਾਂ ਵਿਚ 30 ਫੀਸਦੀ ਵਾਧਾ ਦਰਜ ਹੋਇਆ ਹੈ ਜੋ ਇਕ ਰਿਕਾਰਡ ਹੈ ।

1960 ਵਿਚ ਜਦੋਂ ਐਫ. ਬੀ. ਆਈ. ਨੇ ਅਪਰਾਧਾਂ ਦਾ ਹਿਸਾਬ ਕਿਤਾਬ ਰੱਖਣਾ ਸ਼ੁਰੂ ਕੀਤਾ ਸੀ, ਤੋਂ ਬਾਅਦ ਕਿਸੇ ਇਕ ਸਾਲ ਦੌਰਾਨ ਕਤਲਾਂ ਵਿਚ ਹੋਇਆ ਇਹ ਵਾਧਾ ਸਭ ਤੋਂ ਵਧ ਹੈੈ।

ਰਿਪੋਰਟ ਅਨੁਸਾਰ 2019 ਤੇ 2020 ਵਿਚ ਹਿੰਸਕ ਅਪਰਾਧ 5 ਫੀਸਦੀ ਵਧੇ ਹਨ ਜਦ ਕਿ ਸਮੁੱਚੇ ਤੌਰ ‘ਤੇ ਅਪਰਾਧਾਂ ਵਿਚ 6 ਫੀਸਦੀ ਵਾਧਾ ਹੋਇਆ ਹੈ।

ਪਿਛਲੇ ਸਾਲ ਅਮਰੀਕਾ ਵਿਚ 21,500 ਤੋਂ ਵਧ ਕਤਲ ਹੋਏ ।

ਇਕ ਲੱਖ ਵਿਅਕਤੀਆਂ ਪਿੱਛੇ ਕਤਲਾਂ ਦੀ ਦਰ 6.5 ਫੀਸਦੀ ਰਹੀ।

ਹਾਲਾਂ ਕਿ ਇਹ ਦਰ 1980 ਤੇ 1990 ਦੇ ਦਹਾਕੇ ਤੋਂ ਤਕਰੀਬਨ 40 ਫੀਸਦੀ ਘੱਟ ਹੈ ਜਦੋਂ ਅਮਰੀਕਾ ਵਿਚ ਕਤਲ ਸਿਖਰ ‘ਤੇ ਪੁੱਜ ਗਏ ਸਨ।

ਰਿਪੋਰਟ ਅਨੁਸਾਰ ਪਿਛਲੇ ਸਾਲ ਗਰਮੀਆਂ ਦੌਰਾਨ ਕਤਲਾਂ ਵਿਚ ਭਾਰੀ ਵਾਧਾ ਹੋਇਆ ਤੇ ਜੂਨ ਤੇ ਜੁਲਾਈ ਵਿਚ ਕਤਲਾਂ ਦੀ ਗਿਣਤੀ ਉੱਚ ਪੱਧਰ ਉਪਰ ਪੁੱਜ ਗਈ ਸੀ ।

Spread the love