ਕਰੋਨਾ ਮਹਾਂਮਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਿਸ਼ਵ ਭਰ ਵਿੱਚ 50 ਲੱਖ ਦੇ ਨੇੜੇ ਪਹੁੰਚ ਗਈ ਹੈ।

ਇਸ ਸਮੇਂ ਵਿਸ਼ਵ ਵਿੱਚ ਕੋਰੋਨਾ ਦੀ ਲਾਗ ਕਾਰਨ 49.97 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਨ੍ਹਾਂ ਵਿੱਚੋਂ 2.5 ਮਿਲੀਅਨ ਮੌਤਾਂ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਹੋਈਆਂ, ਜਦੋਂ ਕਿ ਅਗਲੀ 2.5 ਮਿਲੀਅਨ ਮੌਤਾਂ ਵਿੱਚ ਸਿਰਫ 236 ਦਿਨ, ਜਾਂ 8 ਮਹੀਨਿਆਂ ਤੋਂ ਵੀ ਘੱਟ ਸਮਾਂ ਲੱਗਾ ਜਿਸ ਕਰਕੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਇਹ ਕਰੋਨਾ ਦੀ ਦੂਜੀ ਲਹਿਰ ਦੇ ਕਾਰਨ ਹੋਇਆ,ਜਿਸ ਵਿੱਚ ਡੈਲਟਾ ਰੂਪ ਨੇ ਤਬਾਹੀ ਮਚਾਈ।

ਪਿਛਲੇ ਸੱਤ ਦਿਨਾਂ ਵਿੱਚ, ਦੁਨੀਆ ਵਿੱਚ 8 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ। ਭਾਵ, ਹਰ 5 ਮਿੰਟ ਵਿੱਚ ਇੱਕ ਵਿਅਕਤੀ ਦੀ ਮੌਤ ਕੋਰੋਨਾ ਨਾਲ ਹੁੰਦੀ ਹੈ।

ਅਮਰੀਕਾ, ਰੂਸ, ਬ੍ਰਾਜ਼ੀਲ, ਮੈਕਸੀਕੋ ਅਤੇ ਭਾਰਤ ਵਿੱਚ ਪਿਛਲੇ ਸੱਤ ਦਿਨਾਂ ‘ਚ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ।

ਅਮਰੀਕਾ ਵਿੱਚ 7 ਲੱਖ ਮੌਤਾਂ ਪਾਰ ਕਰ ਗਈਆਂ।

ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਲਹਿਰ ਦੇ ਦੌਰਾਨ, ਭਾਰਤ ਵਿੱਚ ਡੈਲਟਾ ਰੂਪ ਦੇ ਕਾਰਨ ਇੱਕ ਦਿਨ ਵਿੱਚ ਔਸਤਨ 4000 ਮੌਤਾਂ ਹੋਈਆਂ ਸਨ, ਪਰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਮੌਤਾਂ ‘ਚ ਕਮੀ ਆਈ।

ਡੈਲਟਾ ਵੇਰੀਐਂਟ ਦੀ ਗੱਲ ਕੀਤੀ ਜਾਵੇ ਤਾਂ ਵਾਇਰਸ ਦਾ ਸਭ ਤੋਂ ਖਤਰਨਾਕ ਰੂਪ 187 ਵਿੱਚ ਰਿਪੋਰਟ ਕੀਤਾ ਗਿਆ ਹੈ।

Spread the love