ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ ਦਾ ਦੇਹਾਂਤ ਹੋ ਗਿਆ।

ਉਨ੍ਹਾਂ ਦੀ ਮੌਤ ਕੋਰੋਨਾ ਇਨਫੈਕਸ਼ਨ ਕਾਰਨ ਹੋਈ ਦੱਸੀ ਜਾ ਰਹੀ ਹੈ ਭਾਵੇਂ ਉਨ੍ਹਾਂ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਸਨ।

84 ਸਾਲ ਦੇ ਪਾਵੇਲ ਲੰਬੇ ਸਮੇਂ ਤੋਂ ਕਰੋਨਾ ਇਨਫੈਕਸ਼ਨ ਦੀ ਗ੍ਰਿਫ਼ਤ ‘ਚ ਦੱਸੇ ਜਾ ਰਹੇ ਸਨ।

ਜਮੈਕਾ ਦੇ ਪਰਵਾਸੀ ਮਾਤਾ-ਪਿਤਾ ਦੀ ਸੰਤਾਨ ਪਾਵੇਲ ਨੂੰ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ 2001 ‘ਚ ਵਿਦੇਸ਼ ਮੰਤਰੀ ਬਣਾਇਆ ਸੀ।

1991 ‘ਚ ਖਾੜੀ ਜੰਗ ਦੌਰਾਨ ਇਹ ਚਾਰ ਸਟਾਰ ਜਨਰਲ ਹੋਣ ਦੇ ਨਾਤੇ ਅਮਰੀਕੀ ਫ਼ੌਜ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਸਨ।

ਉਸ ਸਮੇਂ ਬੁਸ਼ ਦੇ ਪਿਤਾ ਜਾਰਜ ਐੱਚਡਬਲਯੂ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ।

ਪਾਵੇਲ ਨੇ 2003 ‘ਚ ਸੰਯੁਕਤ ਰਾਸ਼ਟਰ ‘ਚ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ।

ਉਸ ਤੋਂ ਬਾਅਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਤੇ ਸੱਦਾਮ ਹੁਸੈਨ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ।

ਬਾਅਦ ‘ਚ ਸੱਦਾਮ ਹੁਸੈਨ ਖ਼ਿਲਾਫ਼ ਉਨ੍ਹਾਂ ਦੇ ਸਬੂਤ ਸਹੀ ਨਹੀਂ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਅਕਸ ਨੂੰ ਧੱਕਾ ਲੱਗਾ ਸੀ।

Spread the love