ਕੈਨੇਡਾ ‘ਚ ਅਮਰਜੀਤ ਸੋਹੀ ਐਡਮੰਟਨ ਦੇ ਪਹਿਲੇ ਪੰਜਾਬੀ ਮੇਅਰ ਬਣੇ ਹਨ ਜਦੋਂਕਿ ਕੈਲਗਰੀ ਦੀ ਤੋਂ ਭਾਰਤੀ ਮੂਲ ਦੀ ਡਾ. ਜੋਤੀ ਗੌਂਡੇਕ ਨੇ ਮੇਅਰ ਦੀ ਚੋਣ ਨੇ ਜਿੱਤੀ ਹੈ।

ਕੈਨੇਡਾ ਦੇ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਕੈਲਗਰੀ ਤੇ ਐਡਮੰਟਨ ‘ਚ ਮੇਅਰ ਚੋਣਾਂ ਹੋਈਆਂ ‘ਚ ਪਹਿਲੀ ਵਾਰ ਪੰਜਾਬੀਆਂ ਨੇ ਨਾਮਨਾ ਖੱਟਿਆ ਜਿਸ ਤੋਂ ਬਾਅਦ ਹਰ ਪਾਸਿਓ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ।

ਭਾਰਤ ਤੋਂ ਆਏ 57 ਸਾਲਾ ਸੋਹੀ ਲਈ ਇਹ ਇੱਕ ਹੋਰ ਵੱਡੀ ਸਿਆਸੀ ਪ੍ਰਾਪਤੀ ਹੈ।ਟੈਕਸੀ ਤੋਂ ਸ਼ੁਰੂਆਤ ਕਰਦੇ ਇਸ ਮੁਕਾਮ ‘ਤੇ ਪਹੁੰਚੇ ਸੋਹੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

18 ਸਾਲ ਦੀ ਉਮਰ ‘ਚ 1982 ‘ਚ ਐਡਮਿੰਟਨ ਆਏ ਸੋਹੀ ਨੇ ਮਾਈਕ ਨਿੱਕਲ ਨੂੰ ਹਰਾ ਕੇ ਲੀਡ ਹਾਸਲ ਕੀਤੀ।

ਉਨ੍ਹਾਂ ਪਹਿਲਾਂ 2007 ਤੋਂ 2015 ਤਕ ਦੱਖਣ -ਪੂਰਬੀ ਵਾਰਡ 12 ‘ਚ ਐਡਮੰਟਨ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ।

Spread the love