ਅਮਰੀਕਾ ‘ਚ ਐੱਫ. ਬੀ. ਆਈ. ਨੇ ਨਵੇਂ ਅੰਕੜੇ ਜਾਰੀ ਕੀਤੇ। ਅੰਕੜਿਆਂ ਅਨੁਸਾਰ 2020 ‘ਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ‘ਚ 76% ਦਾ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ ਐੱਫ. ਬੀ. ਆਈ. ਨੇ ਅਗਸਤ ‘ਚ ਨਫਰਤੀ ਅਪਰਾਧ ਦੇ ਅੰਕੜੇ ਜਾਰੀ ਕੀਤੇ ਸਨ ਪਰ ਓਹੀਓ ਦੇ ਅੰਕੜਿਆਂ ਦੀ ਰਿਪੋਰਟ ਵਿਚ ਇੱਕ ਗਲਤੀ ਕਾਰਨ ਇਹ ਡੇਟਾ ਅਧੂਰਾ ਸੀ।

ਹੁਣ ਐੱਫ. ਬੀ. ਆਈ. ਨੇ ਓਹੀਓ ਦੀ ਰਿਪੋਰਟਿੰਗ ਪ੍ਰਣਾਲੀ ਵਿਚ ਤਕਨੀਕੀ ਸਮੱਸਿਆ ਨੂੰ ਠੀਕ ਕੀਤਾ ਹੈ। ਅੰਕੜਿਆਂ ਅਨੁਸਾਰ 2020 ‘ਚ ਏਸ਼ੀਆਈ ਮੂਲ ਦੇ ਲੋਕਾਂ ਦੇ ਵਿਰੁੱਧ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2019 ਵਿੱਚ 158 ਘਟਨਾਵਾਂ ਦਰਜ਼ ਹੋਈਆਂ ਸਨ।

ਐੱਫ. ਬੀ. ਆਈ. ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ 60% ਤੋਂ ਵੱਧ ਨਫਰਤੀ ਅਪਰਾਧ ਵਿਅਕਤੀ ਦੀ ਨਸਲ ਦੇ ਅਧਾਰ ‘ਤੇ ਕੀਤੇ ਗਏ ਸਨ।

ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਨਫਰਤੀ ਅਪਰਾਧ ਅਫਰੀਕਨ ਅਮਰੀਕੀਆਂ ‘ਤੇ ਹੁੰਦੇ ਹਨ ਪਰ ਕੋਵਿਡ-19 ਦੇ ਕਾਰਨ ਏਸ਼ੀਆਈ ਵਿਰੋਧੀ ਨਫਰਤੀ ਅਪਰਾਧਾਂ ‘ਚ ਵਾਧਾ ਹੋਇਆ ਹੈ।

ਐੱਫ. ਬੀ. ਆਈ. ਅਨੁਸਾਰ 20% ਨਫਰਤੀ ਅਪਰਾਧ ਵਿਅਕਤੀ ਦੇ ਜਿਨਸੀ ਰੁਝਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ 2020 ‘ਚ ਹੋਏ ਨਫ਼ਰਤੀ ਅਪਰਾਧਾਂ ‘ਚੋਂ 13% ਧਾਰਮਿਕ ਪੱਖਪਾਤ ਦੇ ਕਾਰਨ ਸਨ।

ਇਸਦੇ ਇਲਾਵਾ ਅੱਧੇ ਤੋਂ ਵੱਧ ਅਪਰਾਧੀ ਗੋਰੇ ਸਨ ਅਤੇ 21% ਅਪਰਾਧੀ ਅਫਰੀਕਨ ਅਮਰੀਕਨ ਸਨ।

Spread the love